FacebookTwitterg+Mail

ਦੀਵਾਲੀ ਪਾਰਟੀ ਦੌਰਾਨ ਵਾਲ-ਵਾਲ ਬਚੀ ਨਿਆ ਸ਼ਰਮਾ, ਵਾਪਰਿਆ ਹਾਦਸਾ

nia sharma s outfit caught fire during diwali celebrations
29 October, 2019 02:57:15 PM

ਮੁੰਬਈ(ਬਿਊਰੋ)- ‘ਜਵਾਈ ਰਾਜਾ’ ਫੇਮ ਛੋਟੇ ਪਰਦੇ ਦੀ ਹੌਟ ਅਦਾਕਾਰਾ ਨਿਆ ਸ਼ਰਮਾ ਦੀਵਾਲੀ ’ਤੇ ਕਾਫੀ ਖੂਬਸੂਰਤ ਲੱਗ ਰਹੀ ਸੀ। ਦੀਵਾਲੀ ’ਤੇ ਉਹ ਇਕ ਪਾਰਟੀ ਵਿਚ ਗਈ ਸੀ, ਜਿੱਥੇ ਉਨ੍ਹਾਂ ਦੇ ਖੂਬਸੂਰਤ ਲਹਿੰਗੇ ਵਿਚ ਇਕ ਦੀਵੇ ਨਾਲ ਅੱਗ ਲੱਗ ਗਈ। ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ ਪਰ ਉਨ੍ਹਾਂ ਦਾ ਲਹਿੰਗਾ ਥੋੜ੍ਹਾ ਸੜ ਗਿਆ। ਨਿਆ ਸ਼ਰਮਾ ਬਿਲਕੁੱਲ ਸੁਰੱਖਿਅਤ ਬੱਚ ਗਈ। ਨਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਪਣੀ ਕਹਾਣੀ ਸਾਂਝੀ ਕੀਤੀ। ਨਿਆ ਨੇ ਦੱਸਿਆ ਕਿ ਕਿਵੇਂ ਇਕ ਛੋਟਾ ਜਿਹਾ ਦੀਵਾ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਨੇ ਸੜੇ ਹੋਏ ਲਹਿੰਗੇ ਦੀ ਤਸਵੀਰ ਵੀ ਸਾਂਝੀ ਕੀਤੀ।
Punjabi Bollywood Tadka
ਦੱਸਣਯੋਗ ਹੈ ਕਿ ਨਿਆ ਸ਼ਰਮਾ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ’ਤੇ ਜੁੜੀ ਰਹਿੰਦੀ ਹੈ ਤੇ ਆਏ ਦਿਨ ਆਪਣੀ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਜੇਕਰ ਉਨ੍ਹਾਂ ਦੇ ਕੰਮ ਦੀ ਗੱਲ ਕਰੀਏ ਤਾਂ ਨਿਆ ਸ਼ਰਮਾ ਏਕਤਾ ਕਪੂਰ ਦੇ ਸ਼ੋਅ ‘ਨਾਗਿਣ’ ਦੇ ਚੌਥੇ ਸੀਜਨ ਵਿਚ ਦਿਖਾਈ ਦੇਵੇਗੀ।


Tags: Nia SharmaOutfit Caught FireDiwali CelebrationsInstagram

About The Author

manju bala

manju bala is content editor at Punjab Kesari