FacebookTwitterg+Mail

ਟੀ. ਵੀ. ਦੀ ਹੌਟ ਹਸੀਨਾ ਨਿਆ ਸ਼ਰਮਾ ਹੋਈ ਇੰਸਟਾਗ੍ਰਾਮ 'ਤੇ ਟਰੋਲ, ਲੋਕਾਂ ਨੇ ਆਖ ਦਿੱਤਾ 'ਭੂਤਨੀ'

nia sharma trolled on instagram
11 April, 2018 08:09:39 PM

ਮੁੰਬਈ (ਬਿਊਰੋ)— ਅਕਸਰ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ 'ਚ ਰਹਿਣ ਵਾਲੀ ਨਿਆ ਸ਼ਰਮਾ ਨੂੰ ਇਨ੍ਹੀਂ ਦਿਨੀਂ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਇਥੋਂ ਤਕ ਕਿ ਇੰਸਟਾਗ੍ਰਾਮ ਯੂਜ਼ਰਸ ਨੇ ਉਸ ਨੂੰ ਭੂਤਨੀ ਤਕ ਕਹਿ ਦਿੱਤਾ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਨਿਆ ਦੀ ਤਸਵੀਰ 'ਤੇ ਲਿਖਿਆ, 'ਭੂਤਨੀ ਲੱਗ ਰਹੀ ਹੈ'।
Punjabi Bollywood Tadka
ਤਾਜ਼ੀਆਂ ਤਸਵੀਰਾਂ 'ਚ ਨਿਆ ਕਾਲੇ ਤੇ ਨੀਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਨਿਆ ਦੀ ਲਿਪਸਟਿਕ ਦਾ ਰੰਗ ਤੇ ਡਰੈੱਸ ਦੋਵੇਂ ਹੀ ਕੁਝ ਲੋਕਾਂ ਨੂੰ ਪਸੰਦ ਨਹੀਂ ਆਈ। ਹਾਲਾਂਕਿ ਕਈ ਲੋਕ ਨਿਆ ਦੀ ਤਾਰੀਫ ਕਰਦੇ ਵੀ ਨਜ਼ਰ ਆਏ।
Punjabi Bollywood Tadka
ਨਿਆ ਸ਼ਰਮਾ ਨੇ ਛੋਟੇ ਪਰਦੇ 'ਤੇ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਤੇ 'ਜਮਾਈ ਰਾਜਾ' ਵਰਗੇ ਹਿੱਟ ਸੀਰੀਅਲਸ 'ਚ ਕੰਮ ਕੀਤਾ ਤੇ ਬਾਅਦ 'ਚ ਵੈੱਬ ਸੀਰੀਜ਼ ਦਾ ਰੁਖ਼ ਕਰ ਲਿਆ।
Punjabi Bollywood Tadka
ਹੁਣ ਖਬਰਾਂ ਹਨ ਕਿ ਬਹੁਤ ਜਲਦ ਨਿਆ ਸ਼ਰਮਾ ਵੱਡੇ ਪਰਦੇ 'ਤੇ ਵੀ ਦਸਤਕ ਦੇਣ ਵਾਲੀ ਹੈ। ਦੱਸਣਯੋਗ ਹੈ ਕਿ ਫਿਲਮਕਾਰ ਵਿਕਰਮ ਭੱਟ ਨਿਆ ਸ਼ਰਮਾ ਨੂੰ ਬਾਲੀਵੁੱਡ 'ਚ ਪਹਿਲਾ ਬਰੇਕ ਦੇਣ ਜਾ ਰਹੇ ਹਨ।
Punjabi Bollywood Tadka
ਫਿਲਮ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ 'ਚ ਨਿਆ ਦਾ ਲੁੱਕ ਕਾਫੀ ਅਲੱਗ ਹੋਵੇਗਾ।
Punjabi Bollywood Tadka
ਛੋਟੇ ਪਰਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਨਿਆ ਸ਼ਰਮਾ ਨੇ ਡਿਜੀਟਲ ਵੈੱਬ ਸੀਰੀਜ਼ 'ਟਵਿਸਟਿਡ' ਤੇ 'ਟਵਿਸਟਿਡ 2' ਨਾਲ ਕਾਫੀ ਨਾਂ ਕਮਾਇਆ ਹੈ।


Tags: Nia Sharma Trolled Instagram Lipstick

Edited By

Rahul Singh

Rahul Singh is News Editor at Jagbani.