FacebookTwitterg+Mail

ਮਸ਼ਹੂਰ ਅਦਾਕਾਰਾ ਲਿਪਸਟਿਕ ਕਾਰਨ ਮੁੜ ਛਾਈ ਚਰਚਾ 'ਚ, ਲੋਕਾਂ ਨੇ ਕੀਤੇ ਭੱਦੇ ਕੁਮੈਂਟਜ਼

nia sharmatroll on instagram
28 March, 2018 05:29:21 PM

ਮੁੰਬਈ(ਬਿਊਰੋ)— 'ਜਮਾਈ ਰਾਜਾ' ਫੇਮ ਅਦਾਕਾਰਾ ਨਿਆ ਸ਼ਰਮਾ ਛੋਟੇ ਪਰਦੇ ਦਾ ਇਕ ਜਾਣਿਆ ਪਛਾਣਿਆ ਨਾਂ ਹੈ। ਇਹ ਅਦਾਕਾਰਾ ਅਕਸਰ ਆਪਣੇ ਸਟਾਈਲ ਸਟੇਟਮੈਂਟ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਨਿਆ ਸ਼ਰਮਾ ਇਕ ਵਾਰ ਫਿਰ ਆਪਣੇ ਮੇਕਅੱਪ ਨੂੰ ਲੈ ਕੇ ਟਰੋਲ ਹੋ ਰਹੀ ਹੈ। ਨਿਆ ਪਹਿਲਾਂ ਵੀ ਬ੍ਰਾਈਟ ਲਿੱਪ ਕਲਰ ਨੂੰ ਲੈ ਕੇ ਟਰੋਲ ਹੋਈ ਸੀ ਪਰ ਉਨ੍ਹਾਂ ਦੀ ਫੈਸ਼ਨ ਸੈਂਸ 'ਤੇ ਟਰੋਲਰਜ਼ ਦੀਆਂ ਟਿੱਪਣੀਆਂ ਕਦੇ ਹਾਵੀ ਨਹੀਂ ਹੋ ਸਕਦੀਆਂ, ਇਹ ਉਨ੍ਹਾਂ ਨੇ ਫਿਰ ਤੋਂ ਬੋਲਡ ਲਿੱਪ ਕਲਰ ਲਗਾ ਕੇ ਸਿੱਧ ਕਰ ਦਿੱਤਾ ਹੈ।

Punjabi Bollywood Tadka

ਨਿਆ ਸ਼ਰਮਾ ਨੇ ਇੰਸਟਾਗਰਾਮ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਬੋਲਡ ਮੇਕਅੱਪ 'ਚ ਨਜ਼ਰ ਆ ਰਹੀ ਹੈ। ਨਿਆ ਸ਼ਰਮਾ ਨੇ ਸਿਲਵਰ ਰੰਗ ਦੀ ਲਿਪਸਟਿਕ ਲਗਾ ਰੱਖੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਨਿਆ ਨੇ ਲਿਆ ਹੈ, ''Absolutely no bullshit no drama kind of a girl''. ਨਿਆ ਦੇ ਸਿਲਵਰ ਰੰਗ ਦੀ ਲਿਪਸਟਿਕ ਚੁਆਈਸ ਨੂੰ ਲੈ ਕੇ ਯੂਜ਼ਰਸ ਉਨ੍ਹਾਂ ਦੀ ਇਸ ਪੋਸਟ ਦਾ ਖੂਬ ਮਜ਼ਾਕ ਉਡਾ ਰਹੇ ਹਨ।

Punjabi Bollywood Tadka

ਨਿਆ ਦੇ ਸਿਲਵਰ ਲਿਪਸਟਿਕ ਲੁੱਕ ਵਾਲੇ ਅੰਦਾਜ਼ ਨੂੰ ਲੈ ਕੇ ਇਕ ਫੈਨ ਨੇ ਇੱਥੋਂ ਤੱਕ ਲਿਖ ਦਿੱਤਾ ਕਿ 'ਕੀ ਮਿਲਕ ਪਾਊਡਰ ਖਾ ਲਿਆ ਹੈ?'' ਇਕ ਫੈਨ ਨੇ ਫਨੀ ਕੁਮੈਂਟ ਕਰਦੇ ਹੋਏ ਲਿਖਿਆ— ਕਿੰਨੀ ਵਾਰ ਕਿਹਾ ਹੈ ਕਿ ਫੁੱਲਝੜੀ ਨਾ ਖਾਇਆ ਕਰੋ। ਨਿਆ ਨੇ ਇਸ ਤੋਂ ਪਹਿਲਾਂ ਵੀ ਹੈਲੋਵੀਨ ਪਾਰਟੀ 'ਚ ਗਹਿਰੇ ਨੀਲੇ ਰੰਗ ਦੀ ਲਿਪਸਟਿਕ ਅਪਲਾਈ ਕੀਤੀ ਸੀ।

Punjabi Bollywood Tadka

ਇਸ ਮੇਕਅੱਪ ਨੂੰ ਲੈ ਕੇ ਨੂੰ ਕਿਸੇ ਨੇ ਨਿਆ ਦੀ ਜਾਨਵਰ ਨਾਲ ਤੁਲਨਾ ਕੀਤੀ ਤਾਂ ਕਿਸੇ ਐਡਲਟ ਸਟਾਰ ਤੱਕ ਕਹਿ ਦਿੱਤਾ ਸੀ। ਹੁਣ ਇਕ ਵਾਰ ਫਿਰ ਨਿਆ ਦਾ ਅਜੀਬੋ-ਗਰੀਬ ਲਿਪਸਟਿਕ ਕਲਰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਾਰਾਜ਼ ਹਨ। ਉਹ ਨਿਆ ਨੂੰ 'ਜਮਾਈ ਰਾਜਾ' ਸੀਰੀਅਲ ਵਾਲੇ ਲੁੱਕ 'ਚ ਹੀ ਦੇਖਣ ਦੀ ਡਿਮਾਂਡ ਕਰ ਰਹੇ ਹਨ।

Punjabi Bollywood Tadka

Punjabi Bollywood Tadka


Tags: Nia SharmaSilver LipstickInstagramTrollJamai RajaTv Celebrity

Edited By

Chanda Verma

Chanda Verma is News Editor at Jagbani.