FacebookTwitterg+Mail

ਪ੍ਰਿਅੰਕਾ ਦੇ ਬੁਆਏਫਰੈਂਡ ਨਿਕ ਦਾ ਇਹ ਪੁਰਾਣਾ ਇੰਟਰਵਿਊ ਹੋ ਰਿਹੈ ਵਾਇਰਲ (ਵੀਡੀਓ)

nick jonas
17 July, 2018 07:43:43 PM

ਮੁੰਬਈ (ਬਿਊਰੋ)— ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦਾ ਰਿਲੇਸ਼ਨਸ਼ਿਪ ਨਾ ਸਿਰਫ ਬਾਲੀਵੁੱਡ, ਸਗੋਂ ਹਾਲੀਵੁੱਡ 'ਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੀਡੀਆ 'ਚ ਇਸ ਕੱਪਲ ਦੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਹਨ ਤੇ ਹੁਣ ਨਿਕ ਜੋਨਸ ਦਾ ਇਕ ਪੁਰਾਣਾ ਇੰਟਰਵਿਊ ਵਾਇਰਲ ਹੋ ਗਿਆ ਹੈ।
ਨਿਕ ਜੋਨਸ ਇਸ ਇੰਟਰਵਿਊ 'ਚ ਫੈਨਜ਼ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆ ਰਹੇ ਹਨ। 'watch what happens live with andy cohen' ਨਾਂ ਦੇ ਇਸ ਸ਼ੋਅ 'ਚ ਨਿਕ ਜੋਨਸ ਕੋਲੋਂ ਇਕ ਫੈਨ ਮਜ਼ੇਦਾਰ ਸਵਾਲ ਪੁੱਛਦੀ ਹੈ। ਉਹ ਨਿਕ ਨੂੰ ਸਵਾਲ ਕਰਦੀ ਹੈ, 'ਹੁਣ ਤਕ ਤੁਸੀਂ ਜਿੰਨੀਆਂ ਵੀ ਔਰਤਾਂ ਨੂੰ ਡੇਟ ਕੀਤਾ ਹੈ, ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਉਮਰ ਕਿੰਨੀ ਹੈ?'
ਇਸ ਸਵਾਲ 'ਤੇ ਪਹਿਲਾਂ ਤਾਂ ਨਿਕ ਹੱਸਦੇ ਹਨ ਤੇ ਫਿਰ ਸ਼ੋਅ ਦੇ ਹੋਸਟ ਐਂਡੀ ਚੁਟਕੀ ਲੈਂਦੇ ਕਹਿੰਦੇ ਹਨ, 'ਸ਼ਾਇਦ 70 ਸਾਲ।' ਨਿਕ ਅੱਗੇ ਕਹਿੰਦੇ ਹਨ, 'ਡੇਟਿੰਗ ਲਈ ਮਹਿਲਾ ਦੀ ਉਮਰ ਕਿੰਨੀ ਹੈ, ਇਸ 'ਤੇ ਮੇਰੀ ਕੋਈ ਲਿਮਿਟ ਨਹੀਂ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਉਮਰ ਵਾਲੀ ਲੜਕੀ ਜਿਸ ਨੂੰ ਮੈਂ ਡੇਟ 'ਤੇ ਲੈ ਕੇ ਗਿਆ ਹਾਂ, ਉਸ ਦੀ ਉਮਰ ਲਗਭਗ 33 ਤੋਂ 35 ਸਾਲ ਹੈ।'

ਇਸ ਤੋਂ ਬਾਅਦ ਨਿਕ ਕੋਲੋਂ ਇਹ ਵੀ ਸਵਾਲ ਕੀਤਾ ਗਿਆ ਕਿ ਉਸ ਨੂੰ ਆਪਣੇ ਤੋਂ ਜ਼ਿਆਦਾ ਉਮਰ ਦੀਆਂ ਮਹਿਲਾਵਾਂ 'ਚ ਕਿਹੜੀ ਚੀਜ਼ ਆਕਰਸ਼ਿਤ ਕਰਦੀ ਹੈ। ਨਿਕ ਨੇ ਜਵਾਬ ਦਿੱਤਾ, 'ਉਹ ਜਾਣਦੀਆਂ ਹਨ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ।'
ਬਾਲੀਵੁੱਡ 'ਚ ਪ੍ਰਿਅੰਕਾ ਤੇ ਨਿਕ ਦੇ ਵਿਆਹ ਤੇ ਮੰਗਣੀ ਦੀਆਂ ਖਬਰਾਂ ਵੀ ਕਾਫੀ ਆ ਰਹੀਆਂ ਹਨ। ਹਾਲ ਹੀ 'ਚ ਜਦੋਂ ਮਧੂ ਚੋਪੜਾ ਕੋਲੋਂ ਇਕ ਰਿਪੋਰਟਰ ਨੇ ਪੁੱਛਿਆ ਕਿ ਪ੍ਰਿਅੰਕਾ-ਨਿਕ ਦੇ ਵਿਆਹ ਨੂੰ ਲੈ ਕੇ ਤੁਸੀਂ ਕਿੰਨੇ ਸੀਰੀਅਸ ਹੋ? ਇਸ 'ਤੇ ਉਨ੍ਹਾਂ ਹੱਸਦਿਆਂ ਕਿਹਾ, 'ਤੁਸੀਂ ਕਿੰਨੇ ਸੀਰੀਅਸ ਹੋ?' ਫਿਰ ਰਿਪੋਰਟਰ ਨੇ ਕਿਹਾ, 'ਅਸੀਂ ਤਾਂ ਹਾਂ।' ਇਸ ਤੋਂ ਬਾਅਦ ਮਧੂ ਚੋਪੜਾ ਨੇ ਕਿਹਾ, 'ਤੁਸੀਂ ਸੀਰੀਅਲ ਹੋ ਤਾਂ ਅਸੀਂ ਵੀ ਸੀਰੀਅਸ ਹੋ ਜਾਵਾਂਗੇ।'


Tags: Nick Jonas Priyanka Chopra Interview Dating Madhu Chopra

Edited By

Rahul Singh

Rahul Singh is News Editor at Jagbani.