FacebookTwitterg+Mail

PICS : ਦੂਰੀਆਂ ਮਿਟਾਉਣ ਲਈ ਪ੍ਰਿਯੰਕਾ-ਨਿਕ ਨੇ ਲਭਿਆ ਜ਼ਬਰਦਸਤ ਤਰੀਕਾ

nick jonas
29 September, 2018 01:15:48 PM

ਮੁੰਬਈ (ਬਿਊਰੋ)— ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਇਸ਼ਕ ਦੇ ਚਰਚੇ ਦੁਨੀਆ 'ਚ ਜਦੋਂ ਤੱਕ ਮਸ਼ਹੂਰ ਹੋਏ, ਉਸ ਸਮੇਂ ਤੱਕ ਦੋਹਾਂ ਨੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ। ਬੀਤੇ ਦਿਨੀਂ ਹੀ ਨਿਕ ਜੋਨਸ ਆਪਣੇ ਪੂਰੇ ਪਰਿਵਾਰ ਨਾਲ ਭਾਰਤ ਆਏ ਅਤੇ ਪ੍ਰਿਯੰਕਾ ਚੋਪੜਾ ਨੂੰ ਆਪਣੀ ਬਣਾ ਗਏ। ਇਸ ਤੋਂ ਬਾਅਦ ਦੋਵੇਂ ਲਾਈਮਲਾਈਟ 'ਚ ਛਾਏ ਹੋਏ ਹਨ।

Punjabi Bollywood Tadka

ਮੰਗਣੀ ਤੋਂ ਬਾਅਦ ਦੋਵੇਂ ਕੁਝ ਸਮੇਂ ਇਕੱਠੇ ਰਹੇ ਅਤੇ ਕੁਆਲਿਟੀ ਸਮਾਂ ਸਪੈਂਡ ਕੀਤਾ ਪਰ ਹੁਣ ਪ੍ਰਿਯੰਕਾ ਚਪੋੜਾ ਅਤੇ ਨਿਕ ਜੋਨਸ ਆਪਣੇ-ਆਪਣੇ ਪ੍ਰੋਜੈਕਟਾਂ 'ਚ ਰੁੱਝ ਗਏ ਹਨ। ਇੱਥੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪ੍ਰੋਫੈਸ਼ਨਲ ਲਾਈਫ ਦੇ ਬਾਵਜੂਦ ਵੀ ਇਨ੍ਹਾਂ ਦੀ ਨਿੱਜੀ ਲਾਈਫ ਪ੍ਰਭਾਵਿਤ ਨਹੀਂ ਹੋਈ।

Punjabi Bollywood Tadka

ਦੋਵੇਂ ਵੱਖ-ਵੱਖ ਦੇਸ਼ਾਂ 'ਚ ਰਹਿ ਕੇ ਵੀ ਇਕ-ਦੂਜੇ ਦੇ ਕਰੀਬ ਰਹਿੰਦੇ ਹਨ। ਦਰਅਸਲ ਇਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਨਿਕ, ਪ੍ਰਿਯੰਕਾ ਨਾਲ ਵੀਡੀਓ ਕਾਲ ਕਰਦੇ ਦਿਖਾਈ ਦੇ ਰਹੇ ਹਨ। ਨਿਕ ਜੋਨਸ ਕਿਸੇ ਰੈਸਟੋਰੈਂਟ 'ਚ ਨਜ਼ਰ ਆ ਰਹੇ ਹਨ।


Tags: Nick Jonas Fiancé Priyanka Chopra Video CallViral

Edited By

Chanda Verma

Chanda Verma is News Editor at Jagbani.