FacebookTwitterg+Mail

ਪ੍ਰਿਅੰਕਾ ਤੋਂ ਬਾਅਦ ਹੁਣ ਨਿਕ ਜੋਨਸ ਨੇ ਕੀਤੀ ਬੈਚਲਰਸ ਪਾਰਟੀ, ਇੰਝ ਕੀਤਾ ਇੰਜੁਆਏ

nick jonas
11 November, 2018 05:10:52 PM

ਮੁੰਬਈ (ਬਿਊਰੋ)— ਪ੍ਰਿਅੰਕਾ ਚੋਪੜਾ ਤੋਂ ਬਾਅਦ ਹੁਣ ਉਸ ਦੇ ਮੰਗੇਤਰ ਨਿਕ ਜੋਨਸ ਇਨ੍ਹੀਂ ਦਿਨੀਂ ਪਾਰਟੀ ਦੇ ਮੂਡ 'ਚ ਹਨ। ਹੁਣ ਆਪਣੀ ਬੁਆਏਜ਼ ਗੈਂਗ ਨਾਲ ਨਿਕ ਜੋਨਸ ਬੈਚਲਰਸ ਪਾਰਟੀ ਇੰਜੁਆਏ ਕਰਦੇ ਦਿਖ ਰਹੇ ਹਨ। ਇਸ ਨਾਲ ਜੁੜੀਆਂ ਕੁਝ ਤਸਵੀਰਾਂ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਆਪਣੇ ਲੁੱਕ ਨੂੰ ਕਾਫੀ ਕਲਾਸੀ ਰੱਖਿਆ ਹੈ। ਉਨ੍ਹਾਂ ਨੇ ਆਪਣੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ, ਹੇਠਾਂ ਦਿੱਤੀ ਇਸ ਤਸਵੀਰ 'ਚ ਨਿਕ ਵੋਡਕਾ ਦੀ ਇਕ ਬੋਤਲ ਨਾਲ ਦਿਖ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ 'ਚ ਨਿਕ ਨੇ ਲਿਖਿਆ, 'ਬੈਚਲਰਸ ਪਾਰਟੀ ਦਿਸ ਵੀਕੈਂਡ ਅੰਡਰ ਵੇ।' ਨਿਕ ਦੀ ਇਸ ਤਸਵੀਰ ਨੂੰ ਪ੍ਰਿਅੰਕਾ ਚੋਪੜਾ ਨੇ ਲਾਈਕ ਵੀ ਕੀਤਾ ਹੈ।

Punjabi Bollywood Tadka

ਇਸ ਤੋਂ ਪਹਿਲਾਂ ਨਿਕ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਇਕੱਲੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੀ ਕੈਪਸ਼ਨ 'ਚ ਨਿਕ ਨੇ ਲਿਖਿਆ, 'ਮੈਂ ਆਪਣੇ ਦੋਸਤਾਂ ਲਈ ਕੁਝ ਮਸਤੀ ਭਰਿਆ ਲੱਭ ਰਿਹਾ ਸੀ, ਇਸ ਲਈ ਮੈਂ ਲਾਈਮ ਬਾਈਕ ਮੰਗਵਾ ਲਈ।' ਨਿਕ ਦੀ ਇਸ ਤਸਵੀਰ 'ਤੇ ਕੁਮੈਂਟ ਕਰਦਿਆਂ ਪ੍ਰਿਅੰਕਾ ਨੇ ਲਿਖਿਆ ਕਿ ਇਹ ਆਪਣੇ ਤਰ੍ਹਾਂ ਦੀ ਇਕ ਬੇਹੱਦ ਯੂਨੀਕ ਬੈਚਲਰਸ ਪਾਰਟੀ ਹੋਣ ਵਾਲੀ ਹੈ। ਨਿਕ ਨੇ ਬਲੈਕ ਸੂਟ 'ਚ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਕਲਾਸੀ ਦੱਸਿਆ ਹੈ। ਇਸ ਤਸਵੀਰ 'ਤੇ ਕੁਮੈਂਟ ਕਰਦਿਆਂ ਮੰਗੇਤਰ ਪ੍ਰਿਅੰਕਾ ਨੇ ਇਕ ਅੱਖਾਂ 'ਚ ਦਿਲ ਵਾਲੀ ਇਮੋਜੀ ਸ਼ੇਅਰ ਕੀਤੀ ਹੈ।

Punjabi Bollywood Tadka

ਇਸ ਤੋਂ ਪਹਿਲਾਂ ਮਿਸ ਵਰਲਡ ਤੇ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਵੀ ਆਪਣੀ ਗਰਲ ਗੈਂਗ ਨਾਲ ਰੱਜ ਕੇ ਪਾਰਟੀ ਕੀਤੀ। ਪ੍ਰਿਅੰਕਾ ਦੇ ਬ੍ਰਾਈਡਲ ਸ਼ਾਵਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਪ੍ਰਿਅੰਕਾ ਦਾ ਇਹ ਬ੍ਰਾਈਡਲ ਸ਼ਾਵਰ ਇਸ ਲਈ ਚਰਚਾ 'ਚ ਰਿਹਾ ਸੀ ਕਿਉਂਕਿ ਉਹ ਇਸ 'ਚ ਲਗਭਗ 9 ਕਰੋੜ ਦੇ ਗਹਿਣੇ ਪਹਿਨ ਕੇ ਪਹੁੰਚੀ ਸੀ।


Tags: Nick Jonas Bachelor Party Priyanka Chopra Marriage

Edited By

Rahul Singh

Rahul Singh is News Editor at Jagbani.