FacebookTwitterg+Mail

PICS : ਪ੍ਰਿਯੰਕਾ ਚੋਪੜਾ ਤੋਂ ਪਹਿਲਾਂ ਇਨ੍ਹਾਂ ਹਸੀਨਾਵਾਂ ਨਾਲ ਨਿੱਕ ਜੋਨਸ ਦੇ ਉੱਡ ਚੁੱਕੇ ਨੇ ਇਸ਼ਕ ਦੇ ਚਰਚੇ

nick jonas affairs
30 June, 2018 01:36:30 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜਕਲ ਹਾਲੀਵੁੱਡ ਸੁਪਰਸਟਾਰ ਨਿੱਕ ਜੋਨਸ ਨੂੰ ਡੇਟ ਕਰਨ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਸ਼ੁਰੂ-ਸ਼ੁਰੂ 'ਚ ਵਿਦੇਸ਼ਾਂ 'ਚ ਵੱਖ-ਵੱਖ ਲੋਕੇਸ਼ਨਜ਼ 'ਤੇ ਪ੍ਰਿਯੰਕਾ, ਨਿੱਕ ਦੇ ਨਾਲ-ਨਾਲ ਦਿਖੀ ਅਤੇ ਬਾਅਦ 'ਚ ਉਹ ਨਿੱਕ ਨੂੰ ਆਪਣੇ ਨਾਲ ਭਾਰਤ ਵੀ ਲੈ ਕੇ ਆ ਗਈ। ਕੁਝ ਦਿਨ ਪਹਿਲਾਂ ਦੋਵੇਂ ਹੱਥਾਂ 'ਚ ਹੱਥ ਪਾਏ ਮੁੰਬਈ ਦੀਆਂ ਸੜਕਾਂ 'ਤੇ ਵੀ ਨਜ਼ਰ ਆਏ। ਦੇਖਣਾ ਇਹ ਹੈ ਕਿ ਇਹ ਜੋੜਾ ਆਪਣੇ ਰਿਲੇਸ਼ਨਸ਼ਿਪ ਨੂੰ ਖੁੱਲ੍ਹ ਕੇ ਕਦੋਂ ਕਬੂਲ ਕਰਦਾ ਹੈ।
ਜਾਣਕਾਰੀ ਮੁਤਾਬਕ ਨਿੱਕ, ਪ੍ਰਿਯੰਕਾ ਤੋਂ ਪਹਿਲਾਂ 8 ਅਭਿਨੇਤਰੀਆਂ ਨੂੰ ਡੇਟ ਕਰ ਚੁੱਕੇ ਹਨ। ਜਾਣੋ ਨਿੱਕ ਜੋਨਸ ਦੀ ਡੇਟਿੰਗ ਹਿਸਟਰੀ—

Punjabi Bollywood Tadka
ਮਿਲੀ ਸਾਇਰਸ
ਹਾਲੀਵੁੱਡ ਅਦਾਕਾਰਾ ਅਤੇ ਗਾਇਕਾ ਮਿਲੀ ਸਾਇਰਸ ਨਿੱਕ ਦੀ ਪਹਿਲੀ ਗਰਲਫ੍ਰੈਂਡ ਸੀ। ਉਸ ਸਮੇਂ ਨਿੱਕ ਸਿਰਫ 13 ਸਾਲ ਦੇ ਸਨ। ਨਿੱਕ ਅਤੇ ਮਿਲੀ ਨੇ ਸਾਲ 2006 'ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਦੋਵੇਂ ਪਹਿਲੀ ਵਾਰ ਇਕ ਚੈਰਿਟੀ ਇਵੈਂਟ 'ਚ ਮਿਲੇ ਸਨ।

Punjabi Bollywood Tadka
ਸੇਲੇਨਾ ਗੋਮੇਜ਼
ਮਿਲੀ ਤੋਂ ਵੱਖ ਹੋਣ ਤੋਂ ਬਾਅਦ ਸਾਲ 2008 'ਚ ਨਿੱਕ, ਸੇਲੇਨਾ ਗੋਮੇਜ਼ ਨੂੰ ਦਿਲ ਦੇ ਬੈਠੇ। ਹਾਲਾਂਕਿ ਦੋਹਾਂ ਦਾ ਰਿਸ਼ਤਾ ਜ਼ਿਆਦਾ ਦਿਨ ਤੱਕ ਨਹੀਂ ਚੱਲਿਆ ਅਤੇ ਕੁਝ ਹੀ ਮਹੀਨਿਆਂ ਬਾਅਦ ਸਾਲ 2009 'ਚ ਦੋਵੇਂ ਵੱਖ ਹੋ ਗਏ।

Punjabi Bollywood Tadka
ਡੈਲਟਾ ਗੁਡਰਮ — ਫਰਵਰੀ 2012 ਤੱਕ ਨਿੱਕ ਨੇ ਡੈਲਟਾ ਨੂੰ ਡੇਟ ਕੀਤਾ ਅਤੇ ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ। 

Punjabi Bollywood Tadka
ਓਲੀਵੀਆ ਕਲਪੋ — ਓਲੀਵੀਆ ਨਾਲ ਨਿੱਕ ਦਾ ਰਿਲੇਸ਼ਨਸ਼ਿਪ ਸਭ ਤੋਂ ਲੰਬਾ ਚੱਲਣ ਵਾਲਾ ਰਿਲੇਸ਼ਨਸ਼ਿਪ ਸੀ। ਇਹ ਰਿਸ਼ਤਾ ਸਾਲ 2013 'ਚ ਸ਼ੁਰੂ ਹੋਇਆ। 2 ਸਾਲ ਬਾਅਦ ਦੋਵੇਂ ਸਾਲ 2015 'ਚ ਵੱਖ ਹੋ ਗਏ।

Punjabi Bollywood Tadka
ਕੈਂਡਲ ਫਾਰ — ਸੂਤਰਾਂ ਮੁਤਾਬਕ ਨਿੱਕ ਅਤੇ ਕੈਂਡਲ ਨੇ ਸਾਲ 2015 'ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।

Punjabi Bollywood Tadka
ਕੇਟ ਹਡਸਨ — ਜੇਕਰ ਤੁਹਾਨੂੰ ਲੱਗਦਾ ਹੈ ਕਿ ਪ੍ਰਿਯੰਕਾ ਉਮਰ 'ਚ ਨਿੱਕ ਤੋਂ ਵੱਡੀ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਸਾਲ 2015 'ਚ ਨਿੱਕ ਨੇ ਖੁਦ ਤੋਂ 14 ਸਾਲ ਵੱਡੀ ਕੇਟ ਹਡਸਨ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। 

Punjabi Bollywood Tadka
ਲਿਲੀ ਕੋਲਿੰਸ — ਇਕ ਰਿਪੋਰਟ ਮੁਤਾਬਕ ਸਾਲ 2016 'ਚ ਕਈ ਸੂਤਰਾਂ ਨੇ ਅਜਿਹਾ ਦੱਸਿਆ ਸੀ ਕਿ ਨਿੱਕ-ਲਿਲੀ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਇਹ ਰਿਸ਼ਤਾ ਇਕ ਸਾਲ ਵੀ ਨਹੀਂ ਚੱਲ ਸਕਿਆ।

Punjabi Bollywood Tadka
ਜਾਰਜੀਆ ਫਾਓਲਰ — ਸਾਲ 2017 'ਚ ਨਿੱਕ ਦੇ ਜਾਰਜੀਆ ਨੂੰ ਡੇਟ ਕਰਨ ਦੀਆਂ ਵੀ ਖਬਰਾਂ ਆਈਆਂ ਸਨ।

Punjabi Bollywood Tadka
ਪ੍ਰਿਯੰਕਾ ਚੋਪੜਾ — ਇਨ੍ਹਾਂ ਸਾਰੀਆਂ ਤੋਂ ਬਾਅਦ ਨਿੱਕ ਜੋਨਸ ਨੂੰ ਬਾਲੀਵੁੱਡ ਅਦਾਕਾਰਾ ਅਤੇ 'ਕਵਾਂਟਿਕੋ' ਸਟਾਰ ਪ੍ਰਿਯੰਕਾ ਚੋਪੜਾ ਨਾਲ ਪਿਆਰ ਹੋ ਗਿਆ ਹੈ। ਨਿੱਕ ਇਕ ਮਸ਼ਹੂਰ ਅਮਰੀਕੀ ਗਾਇਕ ਅਤੇ ਐਕਟਰ ਹਨ। ਪ੍ਰਿਯੰਕਾ, ਨਿੱਕ ਨੂੰ 'ਕਵਾਂਟਿਕੋ' ਦੇ ਸੈੱਟ 'ਤੇ ਕਾਮਨ ਫ੍ਰੈਂਡ ਰਾਹੀਂ ਮਿਲੀ ਸੀ।


Tags: Nick JonasAffairs American SingerPriyanka ChopraHollywood Celebirty

Edited By

Chanda Verma

Chanda Verma is News Editor at Jagbani.