FacebookTwitterg+Mail

ਤੋਹਫੇ 'ਚ ਪ੍ਰਿਯੰਕਾ ਨੂੰ ਨਿਕ ਨੇ ਦਿੱਤੀ ਲਗਜ਼ਰੀ ਕਾਰ, ਕੀਮਤ ਜਾਣ ਕੇ ਉੱਡਣਗੇ ਹੋਸ਼

nick jonas and priyanka chopra
13 March, 2019 02:25:24 PM

ਮੁੰਬਈ (ਬਿਊਰੋ) - ਬਾਲੀਵੁੱਡ ਤੇ ਹਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪ੍ਰਿਯੰਕਾ ਚੋਪੜਾ ਵਿਆਹ ਤੋਂ ਬਾਅਦ ਲਗਾਤਾਰ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਬਾਲੀਵੁੱਡ ਦੀ ਦੇਸੀ ਗਰਲ ਯਾਨੀ ਪ੍ਰਿਯੰਕਾ ਚੋਪੜਾ ਨੂੰ ਪਤੀ ਨਿਕ ਜੋਨਸ ਇਕ ਮਹਿੰਗਾ ਤੋਹਫਾ ਮਿਲਿਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ ਹਾਲ ਹੀ 'ਚ ਨਿਕ ਜੋਨਸ ਨੇ ਪਤਨੀ ਪ੍ਰਿਯੰਕਾ ਪਹਿਲਾ ਮਿਊਜ਼ਿਕ ਵੀਡੀਓ “Sucker” ਰਿਲੀਜ਼ ਹੋਇਆ ਸੀ, ਜਿਸ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟ੍ਰੀ ਦੇਖਣ ਨੂੰ ਮਿਲੀ ਸੀ। ਇਹ ਗੀਤ ਯੂਟਿਊਬ ਦੇ ਬਿਲਬੋਰਡ 'ਚ ਨੰਬਰ ਵਨ 'ਤੇ ਪਹੁੰਚ ਗਿਆ ਹੈ। ਗੀਤ ਨੂੰ ਲੋਕਾਂ ਵਲੋਂ ਮਿਲ ਰਹੇ ਪਿਆਰ ਤੋਂ ਖੁਸ਼ ਹੋ ਕੇ ਨਿਕ ਨੇ ਪ੍ਰਿਯੰਕਾ ਇਕ ਮਹਿੰਗਾ ਤੋਹਫਾ ਦਿੱਤਾ ਹੈ। ਜੀ ਹਾਂ, ਨਿਕ ਨੇ ਪ੍ਰਿਅੰਕਾ ਨੂੰ 2,5 ਕਰੋੜ ਦੀ ਕੀਮਤ ਦੀ ਮਰਸਡੀਜ਼ 'Maybach S-Clas' ਤੋਹਫੇ 'ਚ ਦਿੱਤੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਵਲੋਂ ਮਿਲੇ ਇਸ ਤੋਹਫੇ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਨਿਕ ਅਤੇ ਪ੍ਰਿਯੰਕਾ ਨੇ ਪਿਛਲੇ ਸਾਲ ਹਿੰਦੂ ਅਤੇ ਕ੍ਰਿਸ਼ਚਨ ਰੀਤਾਂ ਮੁਤਾਬਕ ਵਿਆਹ ਕਰਵਾਇਆ ਸੀ। 


Tags: Priyanka ChopraNick JonasSuckerBrand NewMaybachBollywood And Hollywood Star

Edited By

Sunita

Sunita is News Editor at Jagbani.