FacebookTwitterg+Mail

OMG ਵਿਆਹ ਤੋਂ ਪਹਿਲਾਂ ਹੀ ਪ੍ਰਿਯੰਕਾ ਨੇ ਨਿੱਕ ਜੋਨਸ ਦੇ ਉਡਾ ਦਿੱਤੇ ਹੋਸ਼

nick jonas and priyanka chopra
20 November, 2018 11:13:55 AM

ਮੁੰਬਈ(ਬਿਊਰੋ)— ਹਾਲੀਵੁੱਡ ਐਕਟਰ ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਦੋਵੇਂ ਜਲਦ ਹੀ ਰਾਜਸਥਾਨ ਦੇ ਉਮੇਦ ਭਵਨ 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਦੇ ਨਾਲ ਹੀ ਨਿੱਕ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਸਾਹਮਣੇ ਆਈਆਂ ਤਸਵੀਰਾਂ 'ਚ ਨਿੱਕ ਜੋਨਸ ਤੇ ਪ੍ਰਿਅੰਕਾ ਮਾਰਟਲ ਕਾਮਬੈਟ ਗੇਮ ਖੇਡਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਦੂਜੀ ਤਸਵੀਰ 'ਚ ਪ੍ਰਿਯੰਕਾ ਚੋਪੜਾ ਗੇਮ ਜਿੱਤਣ ਤੋਂ ਬਾਅਦ ਡਾਂਸ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਗੇਮ ਜਿੱਤਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਕਿੰਨੀ ਖੁਸ਼ ਹੈ ਤੇ ਨਿੱਕ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਹੈ।

Punjabi Bollywood Tadka
ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਖਬਰਾਂ ਹਨ ਕਿ ਪ੍ਰਿਅੰਕਾ ਤੇ ਨਿੱਕ ਦੇ ਵਿਆਹ ਦੀਆਂ ਰਸਮਾਂ 29 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ। ਹਾਲ ਹੀ 'ਚ ਮਧੂ ਚੋਪੜਾ ਨੇ ਵੀ ਉਮੈਦ ਭਵਨ ਜਾ ਤਿਆਰੀਆਂ ਦਾ ਜਾਇਜ਼ਾ ਲਿਆ ਸੀ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਈ ਸੀ।

 


Tags: Nick Jonas Competitive Priyanka Chopra Instagram Mortal Kombat Bollywood Celebrity

Edited By

Sunita

Sunita is News Editor at Jagbani.