FacebookTwitterg+Mail

ਦੇਖੋ ਪ੍ਰਿਯੰਕਾ ਨੂੰ ਮਿਲਣ ਲਈ ਕਿੰਨਾ ਬੇਤਾਬ ਸੀ ਨਿੱਕ ਜੋਨਸ (ਵੀਡੀਓ)

nick jonas and priyanka chopra
23 November, 2018 08:58:21 AM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਦੁਲਹਨ ਦੇ ਲਿਬਾਸ 'ਚ ਦੇਖਣ ਲਈ ਜਿੰਨੇ ਬੇਤਾਬ ਉਨ੍ਹਾਂ ਦੇ ਫੈਨਜ਼ ਹਨ, ਉਸ ਤੋਂ ਕਿਤੇ ਜ਼ਿਆਦਾ ਨਿੱਕ ਜੋਨਸ ਮੰਗੇਤਰ ਪੀਸੀ ਨੂੰ ਮਿਲਣ ਲਈ ਬੇਤਾਬ ਹਨ। ਇਸੇ ਲਈ ਤਾਂ ਦੁੱਲ੍ਹੇ ਰਾਜਾ ਯਾਨੀ ਨਿੱਕ ਜੋਨਸ ਨਿਊਯਾਰਕ ਤੋਂ ਇੰਡੀਆ ਲਈ ਆਪਣਾ ਸਫਰ ਸ਼ੁਰੂ ਕਰ ਚੁੱਕੇ ਹਨ। ਜੀ ਹਾਂ, ਨਿੱਕ ਭਾਰਤ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਨੇ ਫਲਾਈਟ ਦੀ ਵੀਡੀਓ ਤੇ ਇਕ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਹ ਇਸ ਸਾਲ ਦੀ ਇੰਡਸਟਰੀ ਦੀ ਤੀਜੀ ਵੱਡੀ ਵੈਡਿੰਗ ਹੈ, ਜਿਸ ਦੀਆਂ ਤਿਆਰੀਆਂ ਰਾਜਸਥਾਨ 'ਚ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਪੀਸੀ ਦੀ ਮਾਂ ਮਧੂ ਚੋਪੜਾ ਤਿਆਰੀਆਂ ਦਾ ਜਾਇਜ਼ਾ ਲੈਣ ਜੋਧਪੁਰ ਪਹੁੰਚੀ ਸੀ।

 

ਦੱਸ ਦੇਈਏ ਕਿ ਨਿੱਕ ਜੋਨਸ ਇਸ ਵੀਡੀਓ 'ਚ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਹ ਕੱਪਲ ਵੀ 'ਦੀਪਵੀਰ' ਦੀ ਤਰ੍ਹਾਂ ਦੋ ਰੀਤਾਂ ਮੁਤਾਬਕ ਵੱਖ-ਵੱਖ ਦੋ ਵਾਰ ਵਿਆਹ ਕਰੇਗਾ। ਖਬਰਾਂ ਹਨ ਕਿ ਨਿੱਕ ਤੇ ਪ੍ਰਿਅੰਕਾ ਦਾ ਵਿਆਹ 2-3 ਦਸੰਬਰ ਨੂੰ ਹੋ ਜਾਵੇਗਾ। ਇਸ ਸ਼ਾਹੀ ਵਿਆਹ 'ਤੇ ਦੁਨੀਆ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ।

 

 


Tags: Nick Jonas India Wedding Priyanka Chopra Jodhpur Umaid Bhawan

Edited By

Sunita

Sunita is News Editor at Jagbani.