ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਮੰਗੇਤਰ ਤੇ ਅਮਰੀਕੀ ਗਾਇਕ ਨਿਕ ਜੋਨਸ ਨੇ ਬੀਤੇ ਦਿਨ ਭਾਵ 16 ਸਤੰਬਰ ਨੂੰ ਆਪਣਾ 26ਵਾਂ ਜਨਮਦਿਨ ਮਨਾਇਆ।
ਨਿਕ ਤੇ ਪ੍ਰਿਯੰਕਾ ਅਕਸਰ ਹੀ ਆਪਣੇ ਰਿਸ਼ਤੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਨਿਕ ਤੇ ਪ੍ਰਿਅੰਕਾ ਦੀਆਂ ਕੁਝ ਲੇਟੈਸਟ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਨਿਕ ਦਾ ਨਵਾਂ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਨਿਕ ਪਹਿਲਾਂ ਕਲੀਨ ਸ਼ੇਵ 'ਚ ਨਜ਼ਰ ਆਉਂਦੇ ਸਨ ਪਰ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀਆਂ ਮੁੱਛਾਂ ਰੱਖੀਆਂ ਹੋਈਆਂ ਹਨ।
ਇਸ ਨਵੇਂ ਲੁੱਕ 'ਚ ਨਿਕ ਕਾਫੀ ਮਚਿਓਰ ਲੱਗ ਰਹੇ ਹਨ। ਇਹ ਪਤਾ ਨਹੀਂ ਲੱਗਾ ਕਿ ਨਿਕ ਦਾ ਇਹ ਨਵਾਂ ਲੁੱਕ ਕਿਸੇ ਪ੍ਰੋਜੈਕਟ ਲਈ ਹੈ ਜਾਂ ਦੇਸੀ ਗਰਲ ਲਈ।
ਨਿਕ ਦਾ ਬੀਤੇ ਦਿਨ 26ਵਾਂ ਜਨਮਦਿਨ ਸੀ ਤੇ ਪ੍ਰਿਯੰਕਾ 36 ਸਾਲ ਦੀ ਹੋ ਚੁੱਕੀ ਹੈ। ਨਿਕ ਆਪਣਾ ਜਨਮਦਿਨ ਦੇਸੀ ਗਰਲ ਨਾਲ ਮਨਾ ਰਹੇ ਹਨ।
ਨਿਕ ਦੇ ਪ੍ਰਿਯੰਕਾ ਦੇ ਜਨਮਦਿਨ ਨੂੰ ਹਰ ਪੱਖੋਂ ਖਾਸ ਬਣਾਇਆ। ਨਿਕ ਨੂੰ ਬਰਥਡੇਅ ਵਿਸ਼ ਕਰਨ ਲਈ ਪ੍ਰਿਯੰਕਾ ਨੇ ਇੰਸਟਾਗ੍ਰਾਮ 'ਤੇ ਸਟੇਟਸ ਵੀ ਪਾਇਆ ਸੀ।