FacebookTwitterg+Mail

ਜਦੋਂ ਪ੍ਰਿਅੰਕਾ ਬਣੀ ਸੀ ਮਿਸ ਵਰਲਡ, ਉਦੋਂ ਅਜਿਹੇ ਦਿਖਦੇ ਸਨ ਮੰਗੇਤਰ ਨਿਕ ਜੋਨਸ

nick jonas priyanka chopra
19 August, 2018 06:25:22 PM

ਮੁੰਬਈ (ਬਿਊਰੋ)— ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਕੱਲ ਆਪਣੇ ਬੁਆਏਫਰੈਂਡ ਨਿਕ ਜੋਨਸ ਨਾਲ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਰੋਕੇ ਦੀ ਰਸਮ ਨਿਭਾਈ। ਰੋਕਾ ਸੈਰਾਮਨੀ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਪ੍ਰਿਅੰਕਾ ਤੇ ਨਿਕ ਨੇ ਕੱਲ ਆਪਣੇ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ। ਨਿਕ ਤੇ ਪ੍ਰਿਅੰਕਾ ਦੀ ਜੋੜੀ ਫੈਨਜ਼ ਲਈ ਕਾਫੀ ਖਾਸ ਹੈ। ਪ੍ਰਿਅੰਕਾ ਆਪਣੇ ਮੰਗੇਤਰ ਨਿਕ ਨਾਲ ਉਮਰ 'ਚ 11 ਸਾਲ ਵੱਡੀ ਹੈ। ਜਿਥੇ ਪ੍ਰਿਅੰਕਾ 36 ਸਾਲਾਂ ਦੀ ਹੈ, ਉਥੇ ਨਿਕ ਅਜੇ ਸਿਰਫ 25 ਸਾਲ ਦੇ ਹੀ ਹਨ।Punjabi Bollywood Tadka

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਕੋਲਾਜ ਵਾਲੀ ਇਸ ਤਸਵੀਰ 'ਚ ਇਕ ਪਾਸੇ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਪ੍ਰਿਅੰਕਾ ਦੀ ਇਕ ਬੇਹੱਦ ਖੂਬਸੂਰਤ ਤਸਵੀਰ ਦੇਖਣ ਨੂੰ ਮਿਲ ਰਹੀ ਹੈ, ਉਥੇ ਦੂਜੇ ਪਾਸੇ ਨਿਕ ਜੋਨਸ ਦੀ ਇਕ ਤਸਵੀਰ ਲਗਾਈ ਗਈ ਹੈ, ਜਿਸ 'ਚ ਉਹ ਸਕੂਲ ਬੁਆਏ ਲੱਗ ਰਹੇ ਹਨ।Punjabi Bollywood Tadka

ਅਸਲ 'ਚ ਇਸ ਤਸਵੀਰ 'ਚ ਦਿਖਾਇਆ ਗਿਆ ਹੈ ਕਿ ਜਦੋਂ ਪ੍ਰਿਅੰਕਾ ਨੇ ਸਾਲ 2000 'ਚ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ ਸੀ, ਉਦੋਂ ਨਿਕ ਜੋਨਸ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ। ਇਸ ਤਸਵੀਰ ਨਾਲ ਕੈਪਸ਼ਨ ਵੀ ਦਿੱਤੀ ਗਈ ਹੈ, ਜਿਸ 'ਚ ਲਿਖਿਆ ਹੈ, 'ਉਦੋਂ ਕਿਸ ਨੂੰ ਪਤਾ ਸੀ ਕਿ ਇਹ ਬੱਚਾ ਇਕ ਦਿਨ ਸਾਬਕਾ ਮਿਸ ਵਰਲਡ ਤੇ ਬਾਲੀਵੁੱਡ ਸੈਲੇਬ੍ਰਿਟੀ ਨੂੰ ਡੇਟ ਕਰੇਗਾ।' ਦੱਸਣਯੋਗ ਹੈ ਕਿ ਦੋਵੇਂ ਅਕਤੂਬਰ ਮਹੀਨੇ 'ਚ ਵਿਆਹ ਕਰਵਾ ਸਕਦੇ ਹਨ। ਪ੍ਰਿਅੰਕਾ ਦੀ ਗੱਲ ਕਰੀਏ ਤਾਂ ਉਹ ਆਪਣੇ ਵਿਆਹ ਨੂੰ ਪ੍ਰੰਪਾਰਿਕ ਰੱਖਣਾ ਚਾਹੁੰਦੀ ਹੈ। ਇਹ ਵੀ ਦੱਸਿਆ ਗਿਆ ਕਿ ਵਿਆਹ ਹਿੰਦੂ ਧਰਮ ਦੇ ਰੀਤੀ-ਰਿਵਾਜਾਂ ਨਾਲ ਹੋਵੇਗਾ।


Tags: Nick Jonas Priyanka Chopra Engagement Miss World

Edited By

Rahul Singh

Rahul Singh is News Editor at Jagbani.