FacebookTwitterg+Mail

ਹੋਣ ਵਾਲੇ ਘਰਵਾਲੇ ਨਾਲ ਮੁੰਬਈ ਪਹੁੰਚੀ ਪ੍ਰਿਅੰਕਾ, ਜਲਦ ਸ਼ੁਰੂ ਹੋਣਗੀਆਂ ਵਿਆਹ ਦੀਆਂ ਰਸਮਾਂ

nick jonas priyanka chopra
25 November, 2018 07:23:24 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ 'ਚ ਹੁਣ ਸਿਰਫ ਤਿੰਨ ਦਿਨ ਬਾਕੀ ਹਨ। ਅਜਿਹੇ 'ਚ ਪ੍ਰਿਅੰਕਾ ਨੇ ਆਪਣੀ ਆਉਣ ਵਾਲੀ ਫਿਲਮ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਇਸ ਤੋਂ ਬਾਅਦ ਹੁਣ ਪ੍ਰਿਅੰਕਾ ਤੇ ਨਿਕ ਦਿੱਲੀ ਤੋਂ ਮੁੰਬਈ ਪਹੁੰਚ ਚੁੱਕੇ ਹਨ। ਦੱਸਣਯੋਗ ਹੈ ਕਿ ਮੁੰਬਈ ਤੋਂ ਹੀ ਇਹ ਦੋਵੇਂ ਆਪਣੇ ਪਰਿਵਾਰ ਨਾਲ ਵਿਆਹ ਦੇ ਵੈਨਿਊ ਜੋਧਪੁਰ ਜਾਣਗੇ, ਜਿਥੇ ਵਿਆਹ ਦੀਆਂ ਰਸਮਾਂ ਸ਼ੁਰੂ ਕੀਤੀਆਂ ਜਾਣਗੀਆਂ।

Punjabi Bollywood Tadka

ਦੱਸਣਯੋਗ ਹੈ ਕਿ ਪ੍ਰਿਅੰਕਾ ਪਿਛਲੇ ਕਾਫੀ ਸਮੇਂ ਤੋਂ ਦਿੱਲੀ 'ਚ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ 'ਚ ਬਿਜ਼ੀ ਸੀ। ਉਥੇ ਨਿਕ ਵੀ ਵੀਰਵਾਰ ਨੂੰ ਹੀ ਭਾਰਤ ਆ ਗਏ ਸਨ। ਅਜਿਹੇ 'ਚ ਨਿਕ ਪ੍ਰਿਅੰਕਾ ਦੇ ਨਾਲ ਹੀ ਦਿੱਲੀ 'ਚ ਸਨ। ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਟੀਮ ਨੇ ਨਿਕ ਤੇ ਪ੍ਰਿਅੰਕਾ ਦਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਕੀਤਾ। ਦੋਵਾਂ ਨੇ ਫਿਲਮ ਦੀ ਪੂਰੀ ਟੀਮ ਨਾਲ ਕੇਕ ਕੱਟ ਕੇ ਜਸ਼ਨ ਮਨਾਇਆ ਤੇ ਖੂਬ ਮਸਤੀ ਕੀਤੀ।
ਫਿਲਮ ਦੇ ਸੈੱਟ 'ਤੇ ਹੋਏ ਸੈਲੀਬ੍ਰੇਸ਼ਨ 'ਚ ਸਿਧਾਰਥ ਰਾਏ ਕਪੂਰ ਤੇ ਪ੍ਰਿਅੰਕਾ ਦਾ ਭਰਾ ਵੀ ਦਿਖਾਈ ਦੇ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਤੇ ਨਿਕ ਦਾ ਵਿਆਹ 2-3 ਦਸੰਬਰ ਨੂੰ ਹੋਣ ਵਾਲਾ ਹੈ। ਪ੍ਰਿਅੰਕਾ, ਨਿਕ ਤੇ ਉਨ੍ਹਾਂ ਦੇ ਪਰਿਵਾਰ ਵਾਲੇ ਇਨ੍ਹੀਂ ਦਿਨੀਂ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਨਜ਼ਰ ਆ ਰਹੇ ਹਨ। ਪ੍ਰਿਅੰਕਾ ਤੇ ਨਿਕ ਵੀ ਦੋ ਵਾਰ ਵਿਆਹ ਕਰਨ ਵਾਲੇ ਹਨ, ਜਿਥੇ ਇਕ ਵਾਰ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਹੋਵੇਗਾ, ਉਥੇ ਦੂਜੀ ਕ੍ਰਿਸਚੀਅਨ ਵੈਡਿੰਗ ਹੋਵੇਗੀ।

ਨਿਕ ਤੇ ਪ੍ਰਿਅੰਕਾ ਦੀ ਗਰੈਂਡ ਵੈਡਿੰਗ ਜੋਧਪੁਰ ਦੇ ਉਮੈਦ ਭਵਨ ਪੈਲੇਸ 'ਚ ਹੋਵੇਗੀ। ਵੈਡਿੰਗ ਵੈਨਿਊ 'ਚ ਪ੍ਰਿਅੰਕਾ ਤੇ ਨਿਕ ਚਾਪਰ ਨਾਲ ਐਂਟਰੀ ਲੈਣਗੇ। ਇੰਨਾ ਹੀ ਨਹੀਂ, ਮਹਿਮਾਨਾਂ ਦੀ ਸੁਵਿਧਾ ਲਈ ਨਿਕ ਤੇ ਪ੍ਰਿਅੰਕਾ ਨੇ ਚਾਪਰ ਦੀ ਵਿਵਸਥਾ ਕੀਤੀ ਹੈ। ਇਸ ਮੁਤਾਬਕ ਜੋਧਪੁਰ ਏਅਰਪੋਰਟ ਤੋਂ ਮਹਿਮਾਨਾਂ ਨੂੰ ਚਾਪਰ ਨਾਲ ਸਿੱਧੇ ਵੈਡਿੰਗ ਵੈਨਿਊ ਤਕ ਪਹੁੰਚਾਇਆ ਜਾਵੇਗਾ। ਇਸ ਲਈ ਜੋਧਪੁਰ ਦੇ ਉਮੈਦ ਭਵਨ 'ਚ ਚਾਪਰ ਲਈ ਇਕ ਹੈਲੀਪੈਡ ਵੀ ਤਿਆਰ ਕੀਤਾ ਜਾ ਰਿਹਾ ਹੈ।


Tags: Nick Jonas Priyanka Chopra Marriage Mumbai Jodhpur

Edited By

Rahul Singh

Rahul Singh is News Editor at Jagbani.