FacebookTwitterg+Mail

ਜਿਸ 10 ਸਾਲ ਛੋਟੇ ਲੜਕੇ ਨੂੰ ਦੇ ਬੈਠੀ ਪ੍ਰਿਅੰਕਾ ਆਪਣਾ ਦਿਲ, ਜਾਣੋ ਕੌਣ ਹੈ ਉਹ?

nick jones
30 July, 2018 05:27:47 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਆਪਣੇ ਅਮਰੀਕੀ ਬੁਆਏਫ੍ਰੈਂਡ ਨਿਕ ਜੋਨਸ ਨਾਲ ਮੰਗਣੀ ਕਰ ਲਈ ਹੈ। ਖਬਰਾਂ ਤਾਂ ਇੱਥੋਂ ਤੱਕ ਆ ਰਹੀਆਂ ਹਨ ਕਿ ਆਪਣੇ 36ਵੇਂ ਜਨਮਦਿਨ 'ਤੇ ਹੀ ਪ੍ਰਿਯੰਕਾ ਨੇ ਨਿਕ ਨਾਲ ਮੰਗਣੀ ਕਰ ਲਈ ਸੀ। ਪ੍ਰਿਯੰਕਾ ਹੁਣ ਜਲਦ ਹੀ ਨਿਕ ਨਾਲ ਵਿਆਹ ਕਰਨ ਵਾਲੀ ਹੈ ਅਤੇ ਇਸ ਲਈ ਉਨ੍ਹਾਂ ਨੇ ਸਲਮਾਨ ਖਾਨ ਨਾਲ 'ਭਾਰਤ' 'ਚ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।

Punjabi Bollywood Tadka

ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੇ ਅਫੇਅਰ ਦੀਆਂ ਖਬਰਾਂ ਉਸ ਸਮੇਂ ਚਰਚਾ 'ਚ ਆਈਆਂ ਜਦੋਂ ਪ੍ਰਿਯੰਕਾ, ਨਿਕ ਨਾਲ ਇਕ ਮੈਚ ਦੌਰਾਨ ਸਪਾਟ ਹੋਈ ਸੀ। ਇਸ ਦੇ ਨਾਲ ਹੀ ਹੁਣ ਸਵਾਲ ਇਹ ਉੱਠਦਾ ਹੈ ਕਿ  ਨਿਕ ਜੋਨਸ ਆਖਿਰ ਹੈ ਕੌਣ?
ਦਰਅਸਲ ਨਿਕ ਜੋਨਸ ਦਾ ਅਸਲੀ ਨਾਂ ਨਿਕੋਲਸ ਜੇਰੀ ਜੋਨਸ ਹੈ।

Punjabi Bollywood Tadka

ਨਿਕ ਸਿੰਗਰ ਹੋਣ ਦੇ ਨਾਲ-ਨਾਲ ਇਕ ਐਕਟਰ ਵੀ ਹਨ। ਅਮਰੀਕਾ ਦੇ ਰਹਿਣ ਵਾਲੇ ਨਿਕ ਦੇ ਪਿਤਾ ਵੀ ਇਕ ਸੰਗੀਤਕਾਰ ਹਨ। ਨਿਕ ਨੇ ਸਾਲ 2002 'ਚ ਆਪਣਾ ਪਹਿਲਾ ਗੀਤ ਗਾਇਆ ਸੀ। ਨਿਕ ਦਾ ਪਹਿਲਾ ਗੀਤ 'ਜੌਏ ਟੂ ਦਿ ਵਰਲਡ' ਸੀ, ਜਿਸ ਨੂੰ ਉਨ੍ਹਾਂ ਨੇ ਖੁਦ ਲਿਖਿਆ ਸੀ। ਨਿਕ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਜੋਨਸ ਬ੍ਰਦਰਜ਼ ਨਾਂ ਦਾ ਇਕ ਬੈਂਡ ਬਣਾਇਆ, ਜਿਸ ਦੇ 4 ਐਲਬਮ ਮਾਰਕਿਟ 'ਚ ਆ ਚੁੱਕੇ ਹਨ ਅਤੇ ਕਾਫੀ ਸਫਲ ਰਹੇ ਹਨ।

Punjabi Bollywood Tadka

ਜੋਨਸ ਬ੍ਰਦਰਜ਼ ਨੇ ਅਮਰੀਕੀ ਮਿਊਜ਼ਿਕ ਐਵਾਰਡਜ਼ 'ਚ 'ਐਵਾਰਡ ਫਾਰ ਬ੍ਰੇਕਥਰੂ ਆਰਟਿਸਟ' ਦੇ ਟਾਈਟਲ ਤੋਂ ਇਲਾਵਾ ਸਾਲ 2010 'ਚ 'ਯੰਗ ਹਾਲੀਵੁੱਡ ਆਰਟਿਸਟ ਆਫ ਦਿ ਈਅਰ' ਦਾ ਖਿਤਾਬ ਵੀ ਜਿੱਤਿਆ ਹੈ। ਨਿਕ, ਪ੍ਰਿਯੰਕਾ ਤੋਂ 10 ਸਾਲ ਛੋਟੇ ਹਨ। ਜਿੱਥੇ ਨਿਕ ਇਸ ਸਾਲ 16 ਸਤੰਬਰ ਨੂੰ 26 ਸਾਲ ਹੋਣ ਵਾਲੇ ਹਨ ਉੱਥੇ ਪ੍ਰਿਯੰਕਾ ਇਸ ਸਾਲ 18 ਜੁਲਾਈ ਨੂੰ 36 ਸਾਲ ਦੀ ਹੋ ਚੁੱਕੀ ਹੈ।

Punjabi Bollywood Tadka

ਨਿਕ ਦਾ ਜਨਮ 1992 'ਚ ਹੋਇਆ ਸੀ। ਉੱਥੇ ਪ੍ਰਿਯੰਕਾ ਦੀ ਡੇਟ ਆਫ ਬਰਥ 1982 ਹੈ। ਨਿਕ ਜੋਨਸ ਅਮਰੀਕੀ ਪੌਪ ਮਿਊਜ਼ਿਕ ਦੀ ਦੁਨੀਆ 'ਚ ਮਸ਼ਹੂਰ ਨਾਂ ਹੈ। ਪ੍ਰਿਯੰਕਾ ਨਾਲ ਨਿਕ ਜੋਨਸ ਦੀ ਮੁਲਾਕਾਤ 'ਕਵਾਂਟਿਕੋ' ਦੇ ਸੈੱਟ 'ਤੇ ਇਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ।

Punjabi Bollywood Tadka ਇਸ ਤੋਂ ਬਾਅਦ ਦੋਵੇਂ ਸਾਲ 2017 'ਚ 'ਮੈੱਟ ਗਾਲਾ' ਈਵੈਂਟ 'ਤੇ ਹੱਥਾਂ 'ਚ ਹੱਥ ਪਾਏ ਨਜ਼ਰ ਆਏ। ਦੋਹਾਂ ਨੂੰ ਬੇਸਬਾਲ ਮੈਚ ਦੌਰਾਨ ਵੀ ਇਕੱਠੇ ਦੇਖਿਆ ਗਿਆ, ਇਹ ਹੁਣ ਜਲਦ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ।

Punjabi Bollywood Tadka


Tags: Priyanka ChopraNick JonasMarriageAmerican Celebrity

Edited By

Chanda Verma

Chanda Verma is News Editor at Jagbani.