FacebookTwitterg+Mail

ਜਨਮਦਿਨ ਮੌਕੇ ਨਿਕ ਨੇ ਕੀਤੀ ਪ੍ਰਿਅੰਕਾ ਨੂੰ ਕਿੱਸ, ਇੰਟਰਨੈੱਟ 'ਤੇ ਵੀਡੀਓ ਵਾਇਰਲ

nick priyanka kiss
16 September, 2018 03:15:18 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਅੱਜ ਆਪਣੇ ਮੰਗੇਤਰ ਤੇ ਅਮਰੀਕੀ ਸਿੰਗਰ ਨਿਕ ਜੋਨਸ ਦਾ ਜਨਮਦਿਨ ਮਨਾ ਰਹੀ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਖੁਸ਼ ਕਰਨ ਵਾਲੀ ਇਸ ਕੱਪਲ ਦੀ ਇਕ ਵੀਡੀਓ ਸਾਹਮਣੇ ਆਈ ਹੈ। ਪਹਿਲੀ ਵਾਰ ਨਿਕ ਤੇ ਪ੍ਰਿਅੰਕਾ ਨੂੰ ਕਿੱਸ ਕਰਦੇ ਕੈਮਰੇ 'ਚ ਕੈਦ ਕੀਤਾ ਗਿਆ। ਅਸਲ 'ਚ ਪ੍ਰਿਅੰਕਾ ਨਿਕ ਨਾਲ ਇਕ ਇਵੈਂਟ 'ਚ ਮੌਜੂਦ ਸੀ। ਇਥੇ ਨਿਕ ਦੇ ਫੈਨਜ਼ ਨੇ ਉਸ ਦਾ ਸੈਲੀਬ੍ਰੇਟ ਕਰਨ ਲਈ ਕੇਕ ਲਿਆਂਦਾ ਸੀ।

ਅਜਿਹੇ 'ਚ ਮਾਹੌਲ ਦੇਖ ਕੇ ਨਿਕ ਕਾਫੀ ਖੁਸ਼ ਹੋਏ ਤੇ ਉਨ੍ਹਾਂ ਨੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਪ੍ਰਿਅੰਕਾ ਨੂੰ ਗਲੇ ਲਗਾਇਆ ਤੇ ਕਿੱਸ ਕੀਤੀ। ਵੀਡੀਓ 'ਚ ਨਿਕ ਆਪਣੇ ਛੋਟੇ ਭਰਾ ਜੋ ਜੋਨਸ ਨੂੰ ਵੀ ਗਲੇ ਲਗਾਉਂਦੇ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਆਉਂਦੇ ਹੀ ਇਹ ਵੀਡੀਓ ਵਾਇਰਲ ਹੋ ਗਈ ਹੈ। ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਤੇ ਸ਼ੇਅਰ ਕਰ ਰਹੇ ਹਨ।


Tags: Nick Jonas Priyanka Chopra Birthday Kiss Viral Video

Edited By

Rahul Singh

Rahul Singh is News Editor at Jagbani.