FacebookTwitterg+Mail

ਜੰਗਲ ਦੀ ਅੱਗ ਨਾਲ ਝੁਲਸੇ ਆਸਟਰੇਲੀਆ ਦੀ ਮਦਦ ਲਈ ਅੱਗੇ ਆਈਆਂ ਹਾਲੀਵੁੱਡ ਹਸਤੀਆਂ

nicole kidman  hugh jackman  more rally to support australia as wildfires rage
06 January, 2020 03:41:07 PM

ਲਾਸ ਏਂਜਲਸ (ਬਿਊਰੋ) - ਆਸਟਰੇਲੀਆ ਦੇ ਜੰਗਲ ਦੀਆਂ ਝਾੜੀਆਂ 'ਚ ਲੱਗੀ ਅੱਗ 'ਚ 24 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਹੁਣ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਨਿਕੋਲ ਕਿਡਮੈਨ, ਹਿਊਗ ਜੈਕਮੈਨ, ਪਿੰਕ ਵਰਗੇ ਹਾਲੀਵੁੱਡ ਕਲਾਕਾਰ ਵੀ ਸਾਹਮਣੇ ਆਏ ਹਨ। ਇਨ੍ਹਾਂ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਫਾਲੋ ਕਰਨ ਵਾਲਿਆਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਪਿੰਕ ਨੇ ਕਿਹਾ ਕਿ ਉਹ ਆਸਟਰੇਲੀਆ ਦੇ ਹਿੱਸਿਆਂ ਨੂੰ ਤਬਾਹ ਕਰਨ ਵਾਲੀ ਇਸ ਅੱਗ ਨਾਲ ਲੜਨ 'ਚ ਮਦਦ ਕਰਨ ਲਈ 5,00,000 ਅਮਰੀਕੀ ਡਾਲਰ ਦਾ ਦਾਨ ਕਰ ਰਹੀ ਹੈ। ਆਸਟਰੇਲੀਆਈ ਮੂਲ ਦੀ ਕਿਡਮੈਨ ਨੇ ਵੀ ਆਸਟਰੇਲੀਆ 'ਚ ਰਾਹਤ ਪਹੁੰਚਾਉਣ ਵਾਲੇ ਸੰਗਠਨਾਂ ਦੀ ਸੂਚੀ ਪੇਸ਼ ਕਰਦਿਆਂ 5,00,000 ਅਮਰੀਕੀ ਡਾਲਰ ਦੀ ਮਦਦ ਕਰਨ ਦੀ ਗੱਲ ਕਹੀ। ਉਨ੍ਹਾਂ ਇੰਸਟਾਗ੍ਰਾਮ 'ਤੇ ਲਿਖਿਆ, ''ਆਸਟਰੇਲੀਆ 'ਚ ਲੱਗੀ ਅੱਗ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਸਾਡੀ ਅਤੇ ਸਾਡੇ ਪਰਿਵਾਰ ਦੀਆਂ ਦੁਆਵਾਂ ਹਨ।''

ਆਸਟਰੇਲੀਆਈ ਸਟਾਰ ਜੈਕਮੈਨ ਨੇ, ''ਤੁਸੀਂ ਕਿਵੇਂ ਮਦਦ ਕਰ ਸਕਦੇ ਹੋ?'' ਲਿਖ ਕੇ ਰਾਹਤ ਪਹੁੰਚਾਉਣ ਵਾਲੇ ਸੰਗਠਨਾਂ ਦੇ ਲਿੰਕ ਵਾਲੀ ਇਕ ਤਸਵੀਰ ਪੋਸਟ ਕੀਤੀ। ਐਕਟਰ ਨਿਕ ਕਰੋਲ ਨੇ ਆਸਟਰੇਲੀਆਈ ਐਕਟਰ ਅਤੇ ਫਿਲਮ ਨਿਰਮਾਤਾ ਜੋਏਲ ਏਜਰਟਨ ਦੇ ਨਾਲ ਮਿਲ ਕੇ ਨਿਊ ਸਾਊਥ ਵੇਲਸ ਰੂਰਲ ਫਾਇਰ ਸਰਵਿਸ ਲਈ ਸਹਾਇਤਾ ਰਾਸ਼ੀ ਜੁਟਾਉਣ ਦੀ ਪਹਿਲ ਕੀਤੀ। 'ਕਵੀਰ ਆਈ' ਦੇ ਐਕਟਰ ਜੋਨਾਥਨ ਵੈਨ ਨੇਸ ਨੇ ਕਿਹਾ, ''ਆਸਟਰੇਲੀਆ ਦੇ ਲੋਕ, ਪਸ਼ੂ ਅਤੇ ਆਸਟਰੇਲੀਆ ਦੀ ਆਤਮਾ ਆਪਣੇ ਆਪ 'ਚ ਹੀ ਵਿਲੱਖਣ ਹੈ। ਸਭ ਮਦਦ ਲਈ ਇੱਕਜੁਟ ਹੋ ਰਹੇ ਹਨ ਅਤੇ ਉਹ ਦੇਸ਼ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।'' ਆਸਟਰੇਲੀਆ 'ਚ ਫਿਲਮਾਈ ਜਾ ਰਹੀ ਮਾਰਵਲ ਦੀ 'ਸ਼ਾਂਗ-ਚੀ' ਦੇ ਐਕਟਰ ਸਿਮੂ ਲਿਊ ਨੇ ਟਵਿਟਰ 'ਤੇ ਲੋਕਾਂ ਨੂੰ ਆਸਟਰੇਲੀਆ ਦੀ ਅੱਗ ਬਾਰੇ ਸੁਚੇਤ ਕੀਤਾ। ਐਕਟਰ ਲਿਓਨਾਰਡੋ ਦਿ ਕੈਪ੍ਰਿਓ ਅਤੇ ਟੀ. ਵੀ. ਹੋਸਟ ਏਲੇਨ ਡੀਜੇਨਰੇਸ ਨੇ ਵਾਤਾਵਰਣ ਪ੍ਰੇਮੀ ਗਰੇਟਾ ਥਨਬਰਗ ਦੀ ਪੋਸਟ ਨੂੰ ਸ਼ੇਅਰ ਕਰਦਿਆਂ ਆਸਟਰੇਲੀਆ ਬਾਰੇ ਮੈਸੇਜ ਦਿੱਤਾ।


Tags: Wildfires RageAustraliaNicole KidmanHugh JackmanHollywood Celebrityਆਸਟਰੇਲੀਆਨਿਕੋਲ ਕਿਡਮੈਨ ਹਿਊਗ ਜੈਕਮੈਨ

About The Author

sunita

sunita is content editor at Punjab Kesari