ਲਖਨਊ(ਬਿਊਰੋ)— ਬਾਲੀਵੁੱਡ ਅਦਾਕਾਰਾ ਮਾਧੁਰੀ ਦੀ ਹਮਸ਼ਕਲ ਲੱਗਣ ਵਾਲੀ ਅਦਾਕਾਰਾ ਨਿੱਕੀ ਅਨੇਜਾ ਨੇ 11 ਸਾਲ ਬਾਅਦ ਟੈਲੀਵਿਜ਼ਨ ਸ਼ੋਅ 'ਇਸ਼ਕ ਗੁਨਾਹ' ਨਾਲ ਕਮਬੈਕ ਕੀਤਾ ਹੈ। ਸ਼ੋਅ 'ਚ ਉਹ 'ਲੈਲਾ ਰਾਏ ਚੰਦ' ਦੇ ਰੋਲ 'ਚ ਹੈ। ਸ਼ੋਅ ਦੇ ਪ੍ਰਮੋਸ਼ਨ ਲਈ ਰਾਜਧਾਨੀ ਪਹੁੰਚੀ ਨਿੱਕੀ ਅਨੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕੁਝ ਨਿੱਜੀ ਗੱਲਾਂ ਸ਼ੇਅਰ ਕੀਤੀਆਂ। ਨਿੱਕੀ ਨੇ ਦੱਸਿਆ, ''ਸਾਲ 1992 'ਚ ਮੈਂ ਇਕ ਮਾਡਲਿੰਗ ਸ਼ੋਅ 'ਚ ਪਾਰਟੀਸਿਪੇਟ ਕੀਤਾ ਸੀ, ਜਿਸ ਦਾ ਨਾਂ ਸੀ 'ਮਿਸ ਵਰਲਡ ਯੂਨੀਵਰਸਿਟੀ'। ਉਸ ਸਮੇਂ ਮੈਂ ਕਾਲਜ 'ਚ ਸੀ, ਸ਼ੋਅ ਦੀ ਗਰੂਮਿੰਗ ਲਈ ਮੈਨੂੰ ਕੋਰੀਆ ਭੇਜਿਆ ਗਿਆ।
ਮੈਂ ਸੈਕੰਡ ਰਨਰਅੱਪ ਰਹੀ। ਉੱਥੋਂ ਹੀ ਮੇਰੀ ਜਰਨੀ ਸ਼ੁਰੂ ਹੋਈ। ਹਾਲਾਂਕਿ ਮੈਂ ਕਦੇ ਐਕਟਿੰਗ ਨਹੀਂ ਕਰਨੀ ਚਾਹੁੰਦੀ ਸੀ, ਮੈਂ ਪਾਇਲਟ ਬਣਨਾ ਚਾਹੁੰਦੀ ਸੀ। ਮੈਂ ਕਲਾਈਂਗ ਕਲੱਬ ਮੁੰਬਈ 'ਚ 72 ਘੰਟੇ ਫਲਾਈਂਗ ਕੀਤੀ ਹੈ। ਅੱਗੇ ਦੀ ਟ੍ਰੇਨਿੰਗ ਲਈ ਮੈਂ ਟੇਕਸਾਸ ਜਾਣਾ ਚਾਹੁੰਦੀ ਸੀ ਪਰ ਪਾਪਾ ਨੇ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ। ਪਾਪਾ ਬੋਲੇ ਕਿ ਉਹ ਰਿਸਕ ਨਹੀਂ ਲੈ ਸਕਦੇ ਤੇ ਮੇਰਾ ਉਹ ਡ੍ਰੀਮ ਉੱਥੇ ਹੀ ਟੁੱਟ ਗਿਆ। ਇਸ ਤੋਂ ਬਾਅਦ ਮੈਂ ਆਪਣੇ ਭਰਾ ਪਰਮੀਤ ਸੇਠੀ ਕੋਲ੍ਹ ਚਲੀ ਗਈ। ਉਹ ਹਮੇਸ਼ਾ ਕਹਿੰਦਾ ਸੀ ਕਿ ਭੈਣ ਤੂੰ ਇੰਨੀ ਲੰਬੀ, ਸੁੰਦਰ ਹੈ, ਐਕਟਿੰਗ ਕਰ ਲਓ ਪਰ ਮੈਂ ਹਮੇਸ਼ਾ ਇਨਕਾਰ ਕਰ ਦਿੰਦੀ।
ਇਸ ਤੋਂ ਬਾਅਦ ਮੈਂ ਪੋਰਟਫੋਲੀਓ ਕਰਨ ਦਾ ਮਨ ਬਣਾਇਆ। ਮੈਂ ਮਾਡਲਿੰਗ ਨਹੀਂ ਬਲਕਿ ਉਸ ਨਾਲ ਪੈਸੇ ਕਮਾਉਣਾ ਚਾਹੁੰਦੀ ਸੀ, ਤਾਂ ਕਿ ਅਮਰੀਕਾ ਜਾ ਕੇ ਫਲਾਈਂਗ ਦੀ ਟ੍ਰੇਨਿੰਗ ਕੰਪਲੀਟ ਕਰ ਸਕਾਂ। ਮੈਂ ਪਹਿਲਾਂ ਪੋਰਟਫੋਲੀਓ ਕਰਕੇ ਨਿਕਲੀ ਹੀ ਸੀ ਕਿ ਦੂਜੇ ਪੋਰਟਫੋਲੀਓ ਦਾ ਆਫਰ ਆ ਗਿਆ। ਪਹਿਲੇ ਐਡ ਲਈ ਮੈਨੂੰ 8 ਹਜ਼ਾਰ ਰੁਪਏ ਮਿਲੇ। ਉਸ ਤੋਂ ਬਾਅਦ ਤਾਂ ਐਡ ਦੀਆਂ ਲਾਈਨਾਂ ਲੱਗ ਗਈਆਂ। ਪੈਸੇ ਵੀ ਚੰਗੇ ਮਿਲਣ ਲੱਗੇ, ਘੁੰਮਣ ਲੱਗੀ ਤੇ ਮੈਨੂੰ ਮਾਡਲਿੰਗ ਨਾਲ ਪਿਆਰ ਹੋ ਗਿਆ। ਬਸ ਮੈਨੂੰ ਮੇਕਅੱਪ ਪਸੰਦ ਨਹੀਂ ਸੀ। ਮੇਰਾ ਬੈਕਗਰਾਊਂਡ ਵੀ ਫਿਲਮੀ ਸੀ, ਪਾਪਾ ਦਾ ਅੰਧੇਰੀ (ਮੁੰਬਈ) 'ਚ ਇਕ ਸਟੂਡੀਓ ਸੀ, ਜਿਸ ਦਾ ਨਾਂ ਸੀ ਸੇਠ ਸਟੂਡੀਓ।
ਉਹ ਆਪਣੇ ਦੌਰ ਦਾ ਇਕਲੌਤਾ ਏਅਰ ਕੰਡੀਸ਼ਨਰ ਸਟੂਡੀਓ ਸੀ। ਮੈਂ ਪਹਿਲੀ ਫਿਲਮ 'ਮਿਸਟਰ ਆਜ਼ਾਦ' ਕੀਤੀ। ਪਹਿਲੀ ਫਿਲਮ ਨਾਲ ਹੀ ਮੇਰੇ 'ਤੇ ਮਾਧੁਰੀ ਦੀਕਸ਼ਿਤ ਦੀ ਹਮਸ਼ਕਲ ਹੋਣ ਦਾ ਠੱਪਾ ਲੱਗ ਗਿਆ। ਉਸ ਤੋਂ ਬਾਅਦ ਮੈਨੂੰ 'ਯੈੱਸ ਬੌਸ' ਦਾ ਆਫਰ ਹੋਈ। ਉਸੇ ਦੌਰਾਨ ਪਾਪਾ ਦੀ ਮੌਤ ਹੋ ਗਈ। ਮੈਂ ਸਿੱਧੇ 'ਯੈੱਸ ਬੌਸ' ਦੇ ਨਿਰਮਾਤਾ ਰਤਨ ਜੈਨ ਦੇ ਕੋਲ੍ਹ ਗਈ ਤੇ ਉਨ੍ਹਾਂ ਨੂੰ ਕਿਹਾ ਕਿ ਸਰ ਤੁਸੀਂ ਆਪਣਾ ਪੈਸਾ ਵਾਪਸ ਲੈ ਲਓ, ਫਿਲਮ ਨਹੀਂ ਕਰ ਪਾਵਾਂਗੀ। ਪਾਪਾ ਦੀ ਮੌਤ ਤੋਂ ਬਾਅਦ ਮੈਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੀ ਸੀ ਕਿ ਕਿਤੇ ਮੇਰੇ ਨਾਲ ਕੁਝ ਗਲਤ ਨਾ ਹੋ ਜਾਵੇ। ਇਸ ਕਾਰਨ ਮੈਂ ਇੰਡਸਟਰੀ ਛੱਡ ਦਿੱਤੀ।