FacebookTwitterg+Mail

'ਨਿੱਕਾ ਜ਼ੈਲਦਾਰ 2' ਦਾ ਦੂਜਾ ਗੀਤ 'ਗਾਨੀ' ਹੋਇਆ ਰਿਲੀਜ਼

nikka zaildar 2
09 September, 2017 09:31:01 AM

ਜਲੰਧਰ— ਪੰਜਾਬੀ ਅਦਾਕਾਰ ਐਮੀ ਵਿਰਕ ਦੀ ਆਉਣ ਵਾਲੀ ਫਿਲਮ 'ਨਿੱਕਾ ਜ਼ੈਲਦਾਰ-2' ਦਾ ਦੂਸਰਾ ਗੀਤ 'ਗਾਨੀ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਐਮੀ ਵਿਰਕ ਅਤੇ ਤਰੂਨਮ ਮਲਿਕ ਨੇ ਗਾਇਆ ਹੈ। ਇਸ ਗੀਤ ਨੂੰ ਕਲਮਬੱਧ ਇੰਦਰ ਪੰਡੌਰੀ ਨੇ ਕੀਤਾ ਹੈ। ਇਸ ਗੀਤ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਪੰਜਾਬੀ ਗਾਇਕੀ ਨਾਲ ਪ੍ਰਸਿੱਧੀ ਖੱਟਣ ਵਾਲੇ ਐਮੀ ਵਿਰਕ ਆਪਣੀ ਆਉਣ ਵਾਲੀ ਫਿਲਮ 'ਨਿੱਕਾ ਜ਼ੈਲਦਾਰ 2' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਫਿਲਮ ਦੇ ਟਰੇਲਰ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਪਹਿਲਾ ਗੀਤ 'ਕਲੀ ਜੋਟਾ' ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ।
ਐਮੀ ਨਾਲ ਇਸ ਫਿਲਮ 'ਚ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 22 ਸਤੰਬਰ ਨੂੰ ਰਿਲੀਜ਼ ਹੋ ਰਹੀ 'ਨਿੱਕਾ ਜ਼ੈਲਦਾਰ 2' ਵਿੱਚ ਉਹ ਰਵਾਇਤੀ ਪੰਜਾਬੀ ਪਹਿਰਾਵੇ 'ਚ ਨਜ਼ਰ ਆਵੇਗੀ। ਇਸ ਤਰ੍ਹਾਂ ਦੇ ਸਧਾਰਨ ਪਹਿਰਾਵੇ 'ਚ ਉਹ ਪਹਿਲਾਂ 'ਪੰਜਾਬ 1984' ਵਿੱਚ ਨਜ਼ਰ ਆਈ ਸੀ।


'ਨਿੱਕਾ ਜ਼ੈਲਦਾਰ 2' ਦੀ ਕਹਾਣੀ 1970 ਦੇ ਦਹਾਕੇ ਦੀ ਹੈ। ਇਸ ਵਾਰ ਫ਼ਿਲਮ 'ਚ ਉਸ ਦਾ ਕਿਰਦਾਰ ਕਾਫ਼ੀ ਦਮਦਾਰ ਹੈ। ਸਾਲ 2012 'ਚ ਫੈਮਿਨਾ ਮਿਸ ਇੰਡੀਆ ਦਾ ਹਿੱਸਾ ਬਣਨ ਤੋਂ ਬਾਅਦ ਉਹ ਮਾਡਲਿੰਗ ਦੇ ਜ਼ਰੀਏ ਫ਼ਿਲਮਾਂ 'ਚ ਅਈ ਸੀ। ਇਸ ਖ਼ੇਤਰ 'ਚ ਆਉਣ ਤੋਂ ਪਹਿਲਾਂ ਉਹ ਏਅਰਹੋਸਟਸ ਵੀ ਰਹਿ ਚੁੱਕੀ ਹੈ।
ਹੀਰੋਇਨ ਵਜੋਂ ਸੋਨਮ ਦੀ ਸਭ ਤੋਂ ਵੱਧ ਚਰਚਾ ਨੈਸ਼ਨਲ ਐਵਾਰਡ ਜੇਤੂ ਫ਼ਿਲਮ 'ਪੰਜਾਬ 1984' ਨਾਲ ਹੋਈ ਸੀ। 'ਸਰਦਾਰ ਜੀ' ਅਤੇ 'ਨਿੱਕਾ ਜ਼ੈਲਦਾਰ' ਨੇ ਉਸ ਦੇ ਕਰੀਅਰ ਨੂੰ ਉੱਚਾ ਚੁੱਕਿਆ। ਹੁਣ ਉਹ ਨਿੱਕਾ ਜ਼ੈਲਦਾਰ ਦੇ ਇਸ ਸੀਕਵਲ ਨਾਲ ਹੋਰ ਬੁਲੰਦੀਆਂ ਛੂੰਹਣ ਲਈ ਤਿਆਰ ਹੈ।


Tags: Punjabi Film Punjabi Singer and Pollywood Celebrity Ammy Virk GaaniNikka Zaildar 2Sonam Bajwaਐਮੀ ਵਿਰਕ ਸੋਨਮ ਬਾਜਵਾ