FacebookTwitterg+Mail

‘ਨਿੱਕਾ ਜ਼ੈਲਦਾਰ 3’ ਰਾਹੀਂ ਵਾਇਕਾਮ 18 ਸਟੂਡੀਓਜ਼ ਨੇ ਧਰਿਆ ਪੰਜਾਬੀ ਸਿਨੇਮਾ ’ਚ ਪੈਰ

nikka zaildar 3 ajit andhare viacom18 studios
20 September, 2019 09:48:35 AM

ਜਲੰਧਰ (ਇੰਟ.)- ਪੰਜਾਬੀ ਫਿਲਮ ‘ਨਿੱਕਾ ਜ਼ੈਲਦਾਰ 3’ 20 ਸਤੰਬਰ ਯਾਨੀ ਕਿ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁਕੀ ਹੈ। ਫਿਲਮ ’ਚ ਐਮੀ ਵਿਰਕ, ਵਾਮਿਕਾ ਗੱਬੀ ਤੇ ਸੋਨੀਆ ਕੌਰ ਤੋਂ ਇਲਾਵਾ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਵਾਇਕਾਮ 18 ਸਟੂਡੀਓਜ਼ ਹਨ। ਵਾਇਕਾਮ 18 ਸਟੂਡੀਓਜ਼ ਦੇ ਸੀ. ਓ. ਓ. ਅਜੀਤ ਅੰਧਾਰੇ ਨਾਲ ਫਿਲਮ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : ‘ਨਿੱਕਾ ਜ਼ੈਲਦਾਰ 3’ ਨਾਲ ਪੰਜਾਬੀ ਮਾਰਕੀਟ ’ਚ ਤੁਸੀਂ ਐਂਟਰੀ ਕੀਤੀ। ਕੀ ਕਹਿਣਾ ਚਾਹੋਗੇ ਇਸ ਬਾਰੇ?

ਜਵਾਬ : ਓਵਰਸੀਜ਼ ਮਾਰਕੀਟ ਦੇ ਦਰਸ਼ਕ ਪੰਜਾਬੀ ਸਿਨੇਮਾ ਨੂੰ ਪਿਆਰ ਦਿੰਦੇ ਹਨ। ਅਸੀਂ ਵਾਇਕਾਮ 18 ਸਟੂਡੀਓਜ਼ ਦਾ ਘੇਰਾ ਵਧਾ ਰਹੇ ਹਾਂ ਤੇ ਵੱਖ-ਵੱਖ ਖੇਤਰੀ ਫਿਲਮ ਇੰਡਸਟਰੀਜ਼ ’ਚ ਪੈਰ ਧਰ ਰਹੇ ਹਾਂ। ਪੰਜਾਬ ’ਚ ਚੰਗੀ ਆਡੀਐਂਸ ਹੈ, ਜੋ ਇਕ ਕਿਸਮ ਦਾ ਸਿਨੇਮਾ ਪਸੰਦ ਕਰ ਰਹੀ ਹੈ ਤੇ ਉਹ ਜੇਕਰ ਵੱਧ ਰਿਹਾ ਹੈ ਤਾਂ ਉਹ ਸਾਡੀ ਨੀਤੀ ’ਚ ਬਿਲਕੁਲ ਫਿੱਟ ਹੋ ਜਾਂਦਾ ਹੈ ਤੇ ਇਸੇ ਲਈ ਅਸੀਂ ਪੰਜਾਬੀ ਸਿਨੇਮਾ ’ਚ ਐਂਟਰੀ ਕੀਤੀ।

ਸਵਾਲ : ‘ਨਿੱਕਾ ਜ਼ੈਲਦਾਰ 3’ ਦੀ ਰਿਲੀਜ਼ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ?

ਜਵਾਬ : ਮੈਂ ਬਹੁਤ ਹੀ ਉਤਸ਼ਾਹਿਤ ਹਾਂ। ਇਹ ਸਾਡੀ ਪਹਿਲੀ ਪੰਜਾਬੀ ਫਿਲਮ ਹੈ। ਨਾਲ ਹੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਕਿਉਂਕਿ ਇਹ ਇਕ ਫਰੈਂਚਾਇਜ਼ੀ ਹੈ। ਇਸ ਸੀਰੀਜ਼ ਦੀਆਂ ਪਹਿਲਾਂ ਰਿਲੀਜ਼ ਹੋਈਆਂ ਦੋਵਾਂ ਫਿਲਮਾਂ ਸਫਲ ਰਹੀਆਂ ਹਨ। ਫਿਲਮ ਦੇ ਅਦਾਕਾਰ ਐਮੀ ਵਿਰਕ ਵੀ ਇਕ ਚੰਗੇ ਟਰੈਕ ’ਤੇ ਹਨ। ਸੋ ਫਿਲਮ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।

ਸਵਾਲ : ਕੀ ਫਿਲਮ ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ’ਚ ਵੀ ਬਣਾਓਗੇ?

ਜਵਾਬ : ਇਸ ਸਭ ਕੁਝ ਫਿਲਮ ਨੂੰ ਮਿਲੇ ਹੁੰਗਾਰੇ ’ਤੇ ਨਿਰਭਰ ਕਰਦਾ ਹੈ। ਫਿਲਮ ਪੰਜਾਬ ਦੇ ਲੋਕਾਂ ਤੇ ਇਥੋਂ ਦੇ ਮਾਹੌਲ ਦੇ ਆਲੇ-ਦੁਆਲੇ ਘੁੰਮਦੀ ਹੈ। ਕੋਈ ਫਿਲਮ ਜੇਕਰ ਹਿੱਟ ਹੋ ਜਾਂਦੀ ਹੈ ਤਾਂ ਉਸ ਨੂੰ ਦੂਜੀਆਂ ਭਾਸ਼ਾਵਾਂ 'ਚ ਬਣਾਉਣਾ ਆਸਾਨ ਹੋ ਜਾਂਦਾ ਹੈ।

ਸਵਾਲ : ਫਿਲਮ ਦੀ ਟੀਮ ਨਾਲ ਕਿਹੋ-ਜਿਹਾ ਤਜਰਬਾ ਰਿਹਾ?

ਜਵਾਬ : ਫਿਲਮ ਦੀ ਟੀਮ ਨਾਲ ਬਹੁਤ ਹੀ ਸਾਕਾਰਾਤਮਕ ਤੇ ਮਜ਼ੇਦਾਰ ਤਜਰਬਾ ਰਿਹਾ ਹੈ। ਪੂਰੀ ਟੀਮ ਦਾ ਧਿਆਨ ਇਕੋ ਗੱਲ ’ਤੇ ਰਿਹਾ ਹੈ ਕਿ ਅਸੀਂ ਇਕ ਚੰਗੀ ਫਿਲਮ ਬਣਾਈਏ। ਸਭ ਨੇ ਫਿਲਮ ਨੂੰ ਇਕ ਜ਼ਿੰਮੇਵਾਰੀ ਸਮਝ ਕੇ ਕੰਮ ਕੀਤਾ ਹੈ ਕਿਉਂਕਿ ਅਸੀਂ ਇਕ ਫਰੈਂਚਾਇਜ਼ੀ ਨੂੰ ਅੱਗੇ ਵਧਾ ਰਹੇ ਹਾਂ। ਸਾਨੂੰ ਫਿਲਮ ਦੀ ਟੀਮ ਨਾਲ ਕੰਮ ਕਰ ਕੇ ਬਹੁਤ ਪਾਜ਼ੇਟਿਵ ਮਹਿਸੂਸ ਹੋਇਆ।


Tags: Nikka Zaildar 3Ajit AndhareViacom18 StudiosWamiqa GabbiAmmy VirkNirmal Rishi

About The Author

manju bala

manju bala is content editor at Punjab Kesari