FacebookTwitterg+Mail

ਮਸ਼ਹੂਰ ਸਾਊਂਡ ਐਡੀਟਰ ਨਿਮਿਸ਼ ਪਿਲਾਂਕਰ ਦੀ ਮੌਤ ’ਤੇ ਇੰਡਸਟਰੀ ’ਚ ਛਿੜੀ ਬਹਿਸ

nimish pilankar death
26 November, 2019 10:33:50 AM

ਮੁੰਬਈ(ਬਿਊਰੋ)- ਗੋਆ ਵਿਚ ਚੱਲ ਰਹੇ 50ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੌਰਾਨ ‘ਹਾਊਸਫੁੱਲ 4’ ਅਤੇ ‘ਮਰਜਾਵਾਂ’ ਵਰਗੀਆਂ ਫਿਲਮਾਂ ਵਿਚ ਆਪਣੇ ਕੰਮ ਲਈ ਹਾਵਹਾਵੀ ਖੱਟਣ ਵਾਲੇ ਸਾਊਂਡ ਐਡੀਟਰ ਨਿਮਿਸ਼ ਪਿਲਾਂਕਰ ਦਾ ਦਿਹਾਂਤ ਹੋ ਗਿਆ। ਨਿਮਿਸ਼ ਕੰਮ ਦੇ ਬੋਝ ਨਾਲ ਜੂਝ ਰਹੇ ਸਨ। ਡਾਕਟਰਾਂ ਮੁਤਾਬਕ ਹਾਈ ਬਲੱਡਪ੍ਰੈਸ਼ਰ ਕਾਰਨ ਨਿਮਿਸ਼ ਦੇ ਦਿਮਾਗ ’ਤੇ ਅਸਰ ਪਿਆ ਅਤੇ ਨਿਮਿਸ਼ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਨਿਮਿਸ਼ ਦੀ ਮੌਤ ਤੋਂ ਬਾਅਦ ਹੁਣ ਫਿਲਮ ਇੰਡਸਟਰੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਵਿਚਕਾਰ ਅਕਸ਼ੈ ਕੁਮਾਰ ਅਤੇ ਰਕੁਲਪ੍ਰੀਤ ਸਿੰਘ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਜਤਾਇਆ ਹੈ।


ਅਕਸ਼ੈ ਕੁਮਾਰ ਨੇ ਟਵੀਟ ਕੀਤਾ,‘‘ਨਿਮਿਸ਼ ਪਿਲਾਂਕਰ ਦੇ ਦਿਹਾਂਤ ਬਾਰੇ ਵਿਚ ਜਾਣ ਕੇ ਬਹੁਤ ਦੁੱਖ ਹੋਇਆ, ਉਨ੍ਹਾਂ ਦੀ ਉਮਰ ਬਹੁਤ ਘੱਟ ਸੀ। ਮੈਂ ਇਸ ਮੁਸ਼ਕਲ ਘੜੀ ਵਿਚ ਨਿਮਿਸ਼ ਦੇ ਪਰਿਵਾਰ ਦੇ ਨਾਲ ਹਾਂ।’’ ਇਸ ਦੇ ਨਾਲ ਹੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਲਿਖਿਆ,‘‘ਨਿਮਿਸ਼ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਹੈਰਾਨ ਹਾਂ। ਉਹ ‘ਮਰਜਾਵਾਂ’ ਫਿਲਮ ਵਿਚ ਸਾਡੇ ਨਾਲ ਸੀ। ਯੰਗ ਟੈਲੇਂਟ ਬਹੁਤ ਜਲਦੀ ਚਲਾ ਗਿਆ।’’ 



ਫਿਲਮਫੇਅਰ ਮੈਗਜ਼ੀਨ ਦੇ ਸੰਪਾਦਕ ਰਹੇ ਅਤੇ ਕਈ ਕਲਾਸਿਕ ਫਿਲਮਾਂ ਨਾਲ ਜੁੜੇ ਰਹੇ ਲੇਖਕ, ਨਿਰਦੇਸ਼ਕ ਖਾਲਿਦ ਮੋਹੰਮਦ ਨੇ ਇਸ ਮਸਲੇ ’ਤੇ ਹਿੰਦੀ ਸਿਨੇਮਾ ਨੂੰ ਜੱਮ ਕੇ ਲਿਤਾੜਿਆ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ ਫਿਲਮ ਇੰਡਸਟਰੀ ਹੁਣ ਤੱਕ ਆਪਣੇ ਟੈਕਨੀਸ਼ੀਅਨ ਲਈ ਕੁਝ ਖਾਸ ਨਹੀਂ ਕਰ ਪਾਈ ਹੈ। ਨਾ ਕੰਮ ਦੇ ਘੰਟੇ ਤੈਅ ਹਨ ਅਤੇ ਨਾ ਉਨ੍ਹਾਂ ਨੂੰ ਠੀਕ ਕਰੈਡਿਟ ਹੀ ਕਾਮਯਾਬੀ ਵਿਚ ਮਿਲਦਾ ਹੈ।  ਨਿਮਿਸ਼ ਨਾਲ ਹੋਏ ਹਾਦਸੇ ਨਾਲ ਫਿਲਮ ਇੰਡਸਟਰੀ ਨੂੰ ਸਬਕ ਲੈਣਾ ਚਾਹੀਦਾ ਹੈ।
Punjabi Bollywood Tadka
ਨਿਮਿਸ਼ ਨੂੰ ਹਿੰਦੀ ਸਿਨੇਮਾ ਵਿਚ ਪਹਿਲਾ ਵੱਡਾ ਕੰਮ ਸਲਮਾਨ ਖਾਨ ਦੀ ਫਿਲਮ ‘ਰੇਸ 3’ ਵਿਚ ਸਾਊਂਡ ਐਡੀਟਿੰਗ ਦਾ ਮਿਲਿਆ ਸੀ। ‘ਰੇਸ 3’ ਤੋਂ ਬਾਅਦ ਤੋਂ ਉਹ ‘ਜਲੇਬੀ’, ‘ਕੇਸਰੀ‘, ‘ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।


Tags: Akshay KumarRakul PreetSound EditorNimish PilankarDeath

About The Author

manju bala

manju bala is content editor at Punjab Kesari