FacebookTwitterg+Mail

ਹੁਣ ‘ਨਿਮਕੀ ਵਿਧਾਇਕ’ ਦੇ ਰੂਪ ’ਚ ਦਰਸ਼ਕਾਂ ਦੇ ਰੂ-ਬਰੂ ਹੋਵੇਗੀ ‘ਨਿਮਕੀ ਮੁਖੀਆ’

nimki mukhiya
09 August, 2019 09:23:21 AM

ਮੁੰਬਈ(ਬਿਊਰੋ)- ‘ਨਿਮਕੀ ਮੁਖੀਆ’ ਸਟਾਰ ਭਾਰਤ ਦਾ ਸਭ ਤੋਂ ਲੰਮਾ ਚੱਲਣ ਵਾਲਾ ਇਕ ਸਫਲ ਸ਼ੋਅ ਹੈ। ਇਸ ਕਹਾਣੀ ’ਚ ਦੱਸਿਆ ਗਿਆ ਹੈ ਕਿ ਨਿਮਕੀ ਨੇ ਕਿਸ ਤਰ੍ਹਾਂ ਇਕ ਨਟਖਟ ਅਤੇ ਚੁਲਬੁਲੀ ਲੜਕੀ ਤੋਂ ਇਕ ਸਮਝਦਾਰ ਅਤੇ ਜ਼ਿੰਮੇਦਾਰ ਔਰਤ ਬਣਨ ਦਾ ਸਫਰ ਤੈਅ ਕੀਤਾ ਹੈ ਅਤੇ ਉਹ ਕਿਸ ਤਰ੍ਹਾਂ ਆਪਣੇ ਛੋਟੇ ਪਿੰਡ ’ਚ ਕਈ ਵੱਡੇ ਬਦਲਾਅ ਲਿਆਈ। ਇਸ ਕਹਾਣੀ ’ਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਨਿਮਕੀ ਨੇ ਸਮਾਜਿਕ ਮਾਪਦੰਡਾਂ ਨੂੰ ਦਿਖਾਇਆ ਅਤੇ ਉਹ ਮੁਖੀਆ ਬਣੀ। ਹੁਣ ਇਹ ਸ਼ੋਅ ਆਪਣੇ ਮੈਗਾ ਸੈਕਿੰਡ ਸੀਜ਼ਨ ਦੇ ਲਾਂਚ ਦੇ ਨਾਲ ‘ਨਿਮਕੀ ਵਿਧਾਇਕ’ ਨਾਂ ਨਾਲ ਫਿਰ ਤੋਂ ਆ ਰਿਹਾ ਹੈ।
Punjabi Bollywood Tadka
ਇਸ ਦੀ ਨਵੀਂ ਲੜੀ ’ਚ ਦਿਖਾਇਆ ਗਿਆ ਹੈ ਕਿ ਨਿਮਕੀ (ਭੂਮਿਕਾ ਗੁਰੂੰਗ ਵਲੋਂ ਨਿਭਾਇਆ ਗਿਆ ਕਿਰਦਾਰ) ਇਕ ਵਿਧਾਇਕ ਕਿਸ ਤਰ੍ਹਾਂ ਬਣਦੀ ਹੈ ਅਤੇ ਸਿਆਸਤ ਦੀ ਜਟਿਲ ਦੁਨੀਆ ’ਚ ਕਿਸ ਤਰ੍ਹਾਂ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਸ਼ੋਅ ਦਾ ਦੂਜਾ ਸੀਜ਼ਨ ਪਹਿਲੇ ਸੀਜ਼ਨ ਤੋਂ ਇਕ ਕਦਮ ਅੱਗੇ ਹੈ। ਇੱਥੇ ਇਕ ਆਜ਼ਾਦ ਔਰਤ ਪਟਨਾ ਦੇ ਮੁਰਕੀ ਸਿਆਸੀ ਖੇਤਰ ’ਚ ਵਿਧਾਇਕ ਬਣੀ ਹੈ। ਇਸ ’ਚ ਤੁਸੀ ਦੇਖੋਗੇ ਕਿ ਇਹ ਅਨਿਆਂ ਖਿਲਾਫ ਕਿਸ ਤਰ੍ਹਾਂ ਲੜਦੀ ਹੈ ਅਤੇ ਕਿਸ ਤਰ੍ਹਾਂ ਮਰਦ ਪ੍ਰਧਾਨ ਸਮਾਜ ਦੀ ਸਿਆਸੀ ਦੁਨੀਆ ’ਚ ਜੇਤੂ ਹੋਈ ਅਤੇ ਸਿਆਸਤ ਦੇ ਖੇਤਰ ’ਚ ਔਰਤਾਂ ਦੀ ਸਫਲ ਹਿੱਸੇਦਾਰੀ ਲਿਆਈ।


Tags: Nimki MukhiyaBhumika GurungAbhishek SharmaTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari