FacebookTwitterg+Mail

'ਏਅਰਲਿਫਟ' ਦੀ ਅਦਾਕਾਰਾ, ਠੁਕਰਾ ਚੁੱਕੀ ਹੈ 27 ਫਿਲਮਾਂ ਦੇ ਆਫਰ

nimrat kaur birthday special
13 March, 2019 11:57:03 AM

ਮੁੰਬਈ (ਬਿਊਰੋ) — 'ਏਅਰਲਿਫਟ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਨਿਮਰਤ ਕੌਰ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 13 ਮਾਰਚ 1982 'ਚ ਹੋਇਆ ਸੀ। 

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download

ਇੰਡੀਅਨ ਆਰਮੀ ਅਫਸਰ ਸਨ ਨਿਮਰਤ ਦੇ ਪਿਤਾ

ਦੱਸ ਦੇਈਏ ਕਿ ਅਦਾਕਾਰਾ ਦੇ ਪਿਤਾ ਇੰਡੀਅਨ ਆਰਮੀ 'ਚ ਅਫਸਰ ਸਨ। 1994 'ਚ ਉਹ ਕਸ਼ਮੀਰ 'ਚ ਅੱਤਵਾਦੀਆਂ ਨਾਲ ਹੋਈ ਲੜਾਈ 'ਚ  ਸ਼ਹੀਦ ਹੋ ਗਏ ਸਨ।

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download

ਇੰਗਲਿਸ਼ ਫਿਲਮ 'ਵਨ ਨਾਈਟ ਵਿਦ ਦਿ ਕਿੰਗ' ਨਾਲ ਕੀਤੀ ਕਰੀਅਰ ਦੀ ਸ਼ੁਰੂਆਤ

ਨਿਮਰਤ ਕੌਰ ਨੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਆਫ ਕਾਮਰਸ ਤੋਂ ਪੜ੍ਹਾਈ ਕੀਤੀ ਹੈ। ਉੱਥੇ ਹੀ ਕਾਲਜ 'ਚ ਥੀਏਟਰ 'ਚ ਹਿੱਸਾ ਲੈਂਦੀ ਸੀ ਅਤੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਨਿਮਰਤ ਨੇ 'ਵਨ ਨਾਈਟ ਵਿਦ ਦਿ ਕਿੰਗ' ਨਾਂ ਦੀ ਇੰਗਲਿਸ਼ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download

ਇਰਫਾਨ ਖਾਨ ਦੀ 'ਲੰਚ ਬਾਕਸ' ਦੀ ਸਫਲਤਾ ਤੋਂ ਬਾਅਦ ਨਿਮਰਤ ਨੇ ਠੁਕਰਾਈਆਂ ਕਰੀਬ 27 ਫਿਲਮਾਂ

ਦੱਸ ਦਈਏ ਕਿ ਬਾਲੀਵੁੱਡ ਐਕਟਰ ਇਰਫਾਨ ਖਾਨ ਦੀ ਫਿਲਮ 'ਲੰਚ ਬਾਕਸ' ਦੀ ਸਫਲਤਾ ਤੋਂ ਬਾਅਦ ਨਿਮਰਤ ਕੌਰ ਨੇ ਕਰੀਬ 27 ਫਿਲਮਾਂ ਦੇ ਆਫਰ ਠੁਕਰਾ ਦਿੱਤੇ ਸਨ। ਹਾਲਾਂਕਿ ਬਾਅਦ 'ਚ ਨਿਮਰਤ ਕੌਰ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਦੀ ਫਿਲਮ 'ਏਅਰਲਿਫਟ' 'ਚ ਨਜ਼ਰ ਆਈ।

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download

ਫਿਲਮ 'ਲੰਚ ਬਾਕਸ 'ਚ ਨਿਮਰਤ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਗਈ ਸੀ। ਇਸ ਫਿਲਮ 'ਚ ਨਵਾਜ਼ੂਦੀਨ ਸਿੱਦੀਕੀ ਅਤੇ ਇਰਫਾਨ ਖਾਨ ਨਿਮਰਕ ਕੌਰ ਦੇ ਸਹਿ-ਅਭਿਨੇਤਾ ਸਨ।

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download

ਮਿਊਜ਼ਿਕ ਵੀਡੀਓ ਨਾਲ ਲਾਈਮਲਾਈਟ 'ਚ ਆਈ ਨਿਮਰਤ ਕੌਰ

ਨਿਮਰਤ ਕੌਰ ਸਭ ਤੋਂ ਪਹਿਲਾਂ ਮਿਊਜ਼ਿਕ ਵੀਡੀਓ ਕਰਕੇ ਲਾਈਮਲਾਈਟ 'ਚ ਆਈ ਸੀ। ਇਸ ਤੋਂ ਬਾਅਦ ਉਹ 'ਕੈਡਬਰੀ ਡੇਰੀ ਮਿਲਕ' ਦੇ ਇਕ ਵਿਗਿਆਪਨ 'ਚ ਦਿਖਾਈ ਦਿੱਤੀ। ਨਿਮਰਤ ਕੌਰ ਨੂੰ ਸਾਲ 2013 'ਚ ਐਮਜੋਨਾਸ ਫਿਲਮ ਫੈਸਟੀਵਲ ਐਵਾਰਡ ਨਾਲ ਨਵਾਜਿਆ ਗਿਆ ਸੀ।

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download

ਇਸ ਤੋਂ ਇਲਾਵਾ ਸਾਲ 2014 'ਚ ਫਰੈਸ ਫੇਸ ਲਈ ਵਾਗ ਬਿਊਟੀ ਐਵਾਰਡ ਅਤੇ 2015 'ਚ ਸਿਨੇਮਾ 'ਚ ਆਪਣੇ ਸਹਿਯੋਗ ਲਈ ਗਰੇਟ ਵੁਮਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download

PunjabKesari,ਨਿਮਰਤ ਕੌਰ ਇਮੇਜ਼ ਐਚਡੀ ਫੋਟੋ ਡਾਊਨਲੋਡ,nimrat kaur image hd photo download


Tags: Birthday SpecialNimrat KaurBirthday NewsTera Mera PyarAirliftOne Night with the KingYe Kya HuaBollywood Celebrity

Edited By

Sunita

Sunita is News Editor at Jagbani.