FacebookTwitterg+Mail

ਗਾਇਕੀ ਨਾਲ ਪ੍ਰਸਿੱਧੀ ਖੱਟਣ ਵਾਲੀ ਨਾਮੀ ਗਾਇਕਾ ਨਿਮਰਤ ਖਹਿਰਾ ਨੇ ਇੰਸਟਾ 'ਤੇ ਸ਼ੇਅਰ ਕੀਤੀ ਵੀਡੀਓ

nimrat khaira
22 July, 2017 12:28:10 PM

ਜਲੰਧਰ— ਪੰਜਾਬੀ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲੀ ਪੰਜਾਬੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਨੇ ਸਾਫ-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਗਾਇਕਾ ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਗੀਤ ਪਾਏ ਹਨ, ਉਨ੍ਹਾਂ 'ਚ ਉਸ ਨੇ ਸੱਭਿਆਚਾਰਕ ਗੀਤਾਂ ਦੀਆਂ ਲੜੀਆਂ ਨੂੰ ਪਰਾਓ ਕੇ ਪਾਇਆ ਹੈ। ਨਿਮਰਤ ਖਹਿਰਾ ਉਨ੍ਹਾਂ ਨਾਮੀ ਗਾਇਕਾਂ 'ਚ ਮਸ਼ਹੂਰ ਹੈ, ਜੋ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਨਾਲ ਜਾਣੇ ਜਾਂਦੇ ਹਨ। 


ਹਾਲ ਹੀ 'ਚ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਨਿਮਰਤ ਖਹਿਰਾ ਹਰਮੋਨੀਅਮ ਨਾਲ ਗੀਤਾਂ ਦਾ ਅਭਿਆਸ ਕਰਦੀ ਨਜ਼ਰ ਆ ਰਹੀ ਹੈ। ਨਿਮਰਤ ਖਹਿਰਾ ਵੀਡੀਓ 'ਚ ਗੀਤ ਗੁਣ-ਗੁਨਾਅ ਰਹੀ ਹੈ, ਇਸ ਦੀਆਂ ਕੁਝ ਲਾਈਨਾਂ ਇਸ ਤਰ੍ਹਾਂ ਬੋਲ ਰਹੀ ਹੈ, ''ਯਾਰਾਂ ਓ ਯਾਰਾਂ, ਯਾਰਾਂ ਓ ਯਾਰਾਂ, ਮੈਂ ਦੀਵਾਨੀ ਮੈਂ ਦੀਵਾਨੀ, ਰੂੰਹ ਵਿਚ ਵਸਦਾ ਏ, ਹੱਸਿਆ ਵਿਚ ਹਸਦਾ...'' ਆਦਿ ਹਨ।

 


Tags: Punjabi SingerNimrat KhairaInstagram Videoਨਿਮਰਤ ਖਹਿਰਾ ਇੰਸਟਾਗ੍ਰਾਮਵੀਡੀਓ