FacebookTwitterg+Mail

ਨਿਮਰਤ ਖਹਿਰਾ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਲਹੌਰੀਏ' ਦਾ ਆਡੀਓ ਟਰੈਕ 'ਅੱਖਰ' (ਵੀਡੀਓ)

11 May, 2017 02:47:24 PM
ਜਲੰਧਰ— 'ਲਹੌਰੀਏ' ਫਿਲਮ ਦਾ 'ਅੱਖਰ' ਗੀਤ ਪਹਿਲਾਂ ਤੋਂ ਹੀ ਲੋਕਾਂ ਦੀ ਪਸੰਦ ਬਣ ਚੁੱਕਾ ਹੈ। ਹੁਣ ਇਸ ਗੀਤ ਨੂੰ ਪੰਜਾਬੀ ਗਾਇਕਾ ਤੇ ਪਾਲੀਵੁੱਡ 'ਚ ਡੈਬਿਊ ਕਰਨ ਵਾਲੀ ਨਿਮਰਤ ਖਹਿਰਾ ਨੇ ਆਪਣੀ ਆਵਾਜ਼ 'ਚ ਗਾਇਆ ਹੈ। ਨਿਮਰਤ ਨੇ ਬੇਹੱਦ ਖੂਬਸੂਰਤ ਢੰਗ ਨਾਲ ਇਸ ਗੀਤ ਨੂੰ ਗਾਇਆ ਹੈ। 'ਅੱਖਰ' ਦੇ ਬੋਲ ਸੁਰਿੰਦਰ ਸਾਧਪੁਰੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ 'ਲਹੌਰੀਏ' ਫਿਲਮ ਕੱਲ ਯਾਨੀ ਕਿ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅੰਬਦਰੀਪ ਸਿੰਘ ਨੇ ਕੀਤਾ ਹੈ, ਜਿਸ 'ਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ, ਨਿਮਰਤ ਖਹਿਰਾ, ਗੁੱਗੂ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ ਤੇ ਰਾਜੀਵ ਠਾਕੁਰ ਮੁੱਖ ਭੂਮਿਕਾ ਨਿਭਾਅ ਰਹੇ ਹਨ।

Tags: Nimrat Khaira Akhar Lahoriye ਨਿਮਰਤ ਖਹਿਰਾ ਅੱਖਰ ਲਹੌਰੀਏ