FacebookTwitterg+Mail

'ਚੱਲ ਮੇਰਾ ਪੁੱਤ' ਦਾ ਪਹਿਲਾਂ ਗੀਤ 'ਬੱਦਲਾਂ ਦੇ ਕਾਲਜੇ' ਰਿਲੀਜ਼ (ਵੀਡੀਓ)

nimrat khaira and amrinder gill song baddlan de kaalje out now
22 July, 2019 10:22:16 AM

ਜਲੰਧਰ (ਬਿਊਰੋ) — ਤਕਰੀਬਨ ਹਰ ਸ਼ੁੱਕਰਵਾਰ ਦਰਸ਼ਕਾਂ ਨੂੰ ਨਵੀਂ ਪੰਜਾਬੀ ਫਿਲਮ ਪਰਦੇ 'ਤੇ ਦੇਖਣ ਨੂੰ ਜ਼ਰੂਰ ਮਿਲਦੀ ਹੈ, ਜਿਸ ਦਾ ਦਰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਆਉਂਦੇ ਸ਼ੁੱਕਰਵਾਰ ਯਾਨੀ ਕਿ 26 ਜੁਲਾਈ ਨੂੰ 'ਚੱਲ ਮੇਰਾ ਪੁੱਤ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਅਮਰਿੰਦਰ ਗਿੱਲ ਤੇ ਸਿਮੀ ਚਾਹਲ ਮੁੱਖ ਭੂਮਿਕਾ 'ਚ ਹਨ। ਹਾਲ ਹੀ 'ਚ ਫਿਲਮ ਦਾ ਪਹਿਲਾਂ ਗੀਤ 'ਬੱਦਲਾਂ ਦੇ ਕਾਲਜੇ' ਰਿਲੀਜ਼ ਹੋਇਆ ਹੈ, ਜਿਸ ਨੂੰ ਪੰਜਾਬੀ ਗਾਇਕਾ ਨਿਮਰਤ ਖਹਿਰਾ ਤੇ ਅਮਰਿੰਦਰ ਗਿੱਲ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਰਿਲੀਜ਼ਿੰਗ ਤੋਂ ਬਾਅਦ ਫਿਲਮ ਦਾ ਇਹ ਗੀਤ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਅਤੇ  ਮਿਊਜ਼ਕ Dr Zeus ਨੇ ਦਿੱਤਾ ਹੈ। ਜਦੋਂ ਕਿ ਗੀਤ ਦੇ ਕੰਪੋਜਰ ਵੀ ਬੰਟੀ ਬੈਂਸ ਹਨ। ਦੋਵਾਂ ਗਾਇਕਾਂ ਦੀ ਆਵਾਜ਼ ਸਿੱਧੀ ਦਿਲਾਂ ਤੱਕ ਘਰ ਕਰ ਰਹੀ ਹੈ। 


ਦੱਸਣਯੋਗ ਹੈ ਕਿ ਫਿਲਮ 'ਚੱਲ ਮੇਰਾ ਪੁੱਤ' ਵਿਦੇਸ਼ਾਂ 'ਚ ਰਹਿੰਦੇ ਦੋ ਦੇਸ਼ਾਂ ਦੇ ਪੰਜਾਬੀਆਂ ਦੀਆਂ ਵਿਦੇਸ਼ਾਂ 'ਚ ਪੱਕੇ ਹੋਣ ਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਤੇ ਪਿਆਰ ਨੂੰ ਪੇਸ਼ ਕਰੇਗੀ। ਫਿਲਮ ਦੇ ਟਰੇਲਰ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਵੱਖ-ਵੱਖ ਧਰਮਾਂ, ਸੂਬਿਆਂ ਅਤੇ ਮੁਲਕਾਂ ਤੋਂ ਆਏ ਨੌਜਵਾਨਾਂ ਦੀ ਵਿਦੇਸ਼ਾਂ ਵਿਚ ਸਾਂਝ, ਮੁਸ਼ਕਲਾਂ ਅਤੇ ਜ਼ਿੰਦਗੀ ਨੂੰ ਪੇਸ਼ ਕਰਦੀ ਹੋਈ ਪੰਜਾਬੀ ਮੁੰਡਿਆਂ ਦੀ ਜ਼ਿੰਦਗੀ ਨੂੰ ਬਿਆਨ ਕਰੇਗੀ। ਫਿਲਮ 'ਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਜਿਥੇ ਫਿਲਮ ਨੂੰ ਕਈ ਪੱਖਾਂ ਤੋਂ ਖਾਸ ਬਣਾ ਰਹੀ ਹੈ, ਉਥੇ ਹੀ ਇਸ ਫਿਲਮ ਨਾਲ 'ਰਿਦਮ ਬੁਆਏਜ਼ ਇੰਟਰਨੇਟਮੈਂਟ' ਦਾ ਨਾਂ ਜੁੜੇ ਹੋਣ ਕਾਰਣ ਫਿਲਮ ਦੇ ਬਿਹਤਰ ਮਿਆਰ ਤੇ ਮਨੋਰੰਜਨ ਭਰਪੂਰ ਹੋਣ 'ਤੇ ਮੋਹਰ ਲਾਉਂਦਾ ਹੈ।

Punjabi Bollywood Tadka

ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਹ ਫਿਲਮ ਵੀ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉਤਰਣ ਦਾ ਦਮ ਰੱਖਦੀ ਹੈ। ਅਮਰਿੰਦਰ ਗਿੱਲ ਤੇ ਸਿਮੀ ਚਾਹਲ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਟੀ, ਇਫਤਿਖਾਰ ਠਾਕੁਰ ਤੇ ਪੰਜਾਬੀ ਗਾਇਕ ਗੁਰਸ਼ਬਦ ਤੋਂ ਇਲਾਵਾ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਕਾਰਜ ਗਿੱਲ ਪ੍ਰੋਡਿਊਸ ਕੀਤੀ ਅਤੇ ਜਨਜੋਤ ਸਿੰਘ ਵਲੋਂ ਡਾਇਰੈਕਟ ਕੀਤੀ ਇਹ ਫਿਲਮ 26 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

 

 
 
 
 
 
 
 
 
 
 
 
 
 
 

Baddlan de Kaalje Chall Mera Putt 26th July

A post shared by Amrinder Gill (@amrindergill) on Jul 21, 2019 at 8:28am PDT


Tags: Chal Mera PuttFirst SongBaddlan De KaaljeNimrat KhairaAmrinder GillSimi ChahalBunty BainsDr ZeusRakesh DhawanKulwant SinghPunjabi Movie

Edited By

Sunita

Sunita is News Editor at Jagbani.