FacebookTwitterg+Mail

ਨਿਮਰਤ ਖਹਿਰਾ ਦੇ ਗੀਤ 'ਚ ਨੀਰੂ ਬਾਜਵਾ ਹੋਵੇਗੀ 'ਬਲਿੰਕ' !

nimrat khaira new song blink with neeru bajwa
20 October, 2020 12:03:14 PM

ਜਲੰਧਰ (ਬਿਊਰੋ) - ਪੰਜਾਬੀ ਸੰਗੀਤ ਜਗਤ 'ਚ ਆਏ ਦਿਨੀਂ ਕਈ ਗਾਇਕਾਂ ਦੇ ਨਵੇਂ-ਨਵੇਂ ਗੀਤ ਰਿਲੀਜ਼ ਹੁੰਦੇ ਰਹਿੰਦੇ ਹਨ ਪਰ ਕੁਝ ਖਾਸ ਗਾਇਕਾਂ ਤੇ ਗੀਤਕਾਰਾਂ ਦੇ ਗੀਤਾਂ ਦੀ ਸਰੋਤਿਆਂ ਨੂੰ ਬੇਹੱਦ ਉਡੀਕ ਰਹਿੰਦੀ ਹੈ ਉਨ੍ਹਾਂ ਚੋਂ ਇਕ ਹੈ ਗੀਤਕਾਰ ਨਿਮਰਤ ਖਹਿਰਾ ਜਿਸ ਦੇ ਗੀਤਾਂ ਦੀ ਸਰੋਤੇ ਬੇਸਬਰੀ ਨਾਲ ਉਡੀਕ ਕਰਦੇ ਹਨ ਤੇ ਜੇਕਰ ਇਹ ਗੀਤ ਗੀਤਕਾਰ ਬੰਟੀ ਬੈਂਸ ਦਾ ਲਿਖਿਆ ਹੋਵੇ ਤਾਂ ਫਿਰ ਗੱਲ ਹੀ ਹੈ। ਜੀ ਹਾਂ ਗੀਤਕਾਰ ਬੰਟੀ ਬੈਂਸ, ਨਿਮਰਤ ਖਹਿਰਾ ਤੇ ਨੀਰੂ ਬਾਜਵਾ ਮਿਲਕੇ ਇਕ ਵੱਡਾ ਮਿਊਜ਼ਿਕਲ ਧਮਾਕਾ ਕਰਨ ਜਾ ਰਹੇ ਹਨ ਇਸ ਗੀਤ ਦਾ ਹੈ 'ਬਲਿੰਕ' ਜਿਸ ਨੂੰ ਗੀਤਕਾਰ ਬੰਟੀ ਬੈਂਸ ਵੱਲੋਂ ਲਿਖਿਆ ਤੇ ਕੰਪੋਜ ਕੀਤਾ ਗਿਆ ਹੈ।

 

ਇਸ ਗੀਤ ਨੂੰ ਆਵਾਜ਼  ਨਿਮਰਤ ਖਹਿਰਾ ਨੇ ਦਿੱਤੀ ਹੈ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। 'ਬਲਿੰਕ' ਗੀਤ ਦੀ ਖਾਸੀਅਤ ਇਹ ਹੈ ਕਿ ਇਸ 'ਚ ਪਾਲੀਵੁੱਡ ਦੀ ਬਿਊਟੀਫੁੱਲ ਕੂਈਨ ਨੀਰੂ ਬਾਜਵਾ ਨੇ ਫੀਚਰ ਕੀਤਾ ਹੈ।ਹਾਲ ਹੀ 'ਚ ਨੀਰੂ ਬਾਜਵਾ, ਨਿਮਰਤ ਖਹਿਰਾ ਤੇ ਬੰਟੀ ਬੈਂਸ ਵੱਲੋਂ ਸਾਂਝੇ ਕੀਤੇ ਗਏ ਪੋਸਟਰ 'ਚ ਇਸ ਗੀਤ ਨੂੰ ਰਿਲੀਜ਼ ਕਰਨ ਦੀ ਤਰੀਕ 26 ਅਕਤੂਬਰ ਦੱਸੀ ਗਈ ਹੈ।ਬੈ੍ਰਂਡ ਬੀ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਦੀ ਵੀਡੀਓ ਸੁੱਖ ਸੰਘੇੜਾ ਨੇ ਬਣਾਈ ਹੈ। ਯਕੀਨਨ ਇਹ ਗੀਤ ਸੰਗੀਤ ਜਗਤ ਦਾ ਵੱਡਾ ਗੀਤ ਸਾਬਿਤ ਹੋਵੇਗਾ।'ਬਲਿੰਕ' ਗੀਤ ਦੇ ਪੇਸ਼ਕਾਰ ਸੰਤੋਸ਼ ਥੀਟੇ ਹਨ।


Tags: Blink Punjabi Song Bunty Bains Neeru Bajwa Nimrat Khaira Desi Crew Pollywood Music Update New Song ਨੀਰੂ ਬਾਜਵਾ ਨਿਮਰਤ ਖਹਿਰਾ ਬੰਟੀ ਬੈਂਸ

About The Author

Lakhan Pal

Lakhan Pal is content editor at Punjab Kesari