FacebookTwitterg+Mail

ਨਿਮਰਤ ਖਹਿਰਾ ਦਾ ਨਵਾਂ ਗੀਤ ‘ਸੁਪਨਾ ਲਾਵਾਂ ਦਾ’ ਜਲਦ ਹੋਵੇਗਾ ਰਿਲੀਜ਼

nimrat khaira supna laavan da
08 September, 2019 09:45:53 AM

ਜਲੰਧਰ(ਬਿਊਰੋ)- ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਸੁਰੀਲੀ ਆਵਾਜ਼ ਨਿਮਰਤ ਖਹਿਰਾ ਜਲਦ ਹੀ ਆਪਣੇ ਨਵੇਂ ਗੀਤ ‘ਸੁਪਨਾ ਲਾਵਾਂ ਦਾ’ ਲੈ ਕੇ ਆ ਰਹੀ ਹੈ। ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਸੁਫਨਾ ਲਾਵਾਂ ਦਾ’ ਕਮਿੰਗ ਸੂਨ । ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ ਦਿਸੀਆਂ ਨਾਂ ਧੁੱਪਾਂ ਤੰਦਰੇ ਚੋਂ ਸੁਣਿਆ ਨੀਂ ਰੌਲ਼ਾ ਕਾਵਾਂ ਦਾ, ਅੱਜ ਦਿਨ ਚੜ੍ਹਦੇ ਤਕ ਸੌਂ ਲਿਆ ਵੇ, ਸੁਪਨਾ ਸੀ ਆ ਗਿਆ ਲਾਵਾਂ ਦਾ… ”


ਇਸ ਗੀਤ ਦੇ ਟਾਈਟਲ ਤੋਂ ਸਾਫ ਹੈ ਕਿ ਇਸ ਗੀਤ ‘ਚ ਉਹ ਵਿਆਹ ਦੀ ਰਸਮ ਲਾਵਾਂ ਦੀ ਗੱਲ ਕੀਤੀ ਜਾਵੇਗੀ। ਫਿਲਹਾਲ ਗੀਤ ਦੇ ਬੋਲ ਅਤੇ ਮਿਊਜ਼ਿਕ ਕਿਸ ਨੇ ਦਿੱਤਾ ਹੈ ਇਸ ਬਾਰੇ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ।


Tags: Nimrat KhairaSupna Laavan DaPosterInstagramPunjabi Singer

About The Author

manju bala

manju bala is content editor at Punjab Kesari