ਜਲੰਧਰ— ਇੱਕ ਵੱਡੀ ਮਰਾਠੀ ਫ਼ਿਲਮ 'ਸੈਰਾਟ' ਦਾ ਪੰਜਾਬੀ 'ਚ ਰੀਮੇਕ ਹੋ ਰਿਹਾ ਹੈ। ਇਹ ਫ਼ਿਲਮ ਸੁਪਰ ਹਿੱਟ ਰਹੀ ਸੀ। ਹੁਣ 'ਸੈਰਾਟ' ਦੇ ਨਿਰਮਾਤਾ ਜ਼ੀ ਸਟੂਡੀਊਸ ਪੰਜਾਬੀ 'ਚ ਫ਼ਿਲਮ ਰੀਮੇਕ ਕਰਨ ਲਈ ਵ੍ਹਾਈਟ ਹਿੱਲ ਪ੍ਰੋਡਕਸ਼ਨਜ਼ ਨੂੰ ਦੇ ਰਹੀ ਹੈ। ਇਸ ਫਿਲਮ 'ਚ ਤਹਾਨੂੰ ਪੰਜਾਬੀ ਸੁਪਰਹਿੱਟ ਗਾਇਕ ਨਿੰਜਾ ਤੇ ਅੰਮ੍ਰਿਤ ਮਾਨ ਲੀਡ ਰੋਲ ਦੇ 'ਚ ਦੇਖਣ ਨੂੰ ਮਿਲਣਗੇ।
ਫ਼ਿਲਮ 'ਸੈਰਾਟ' ਇਸ ਤੋਂ ਪਹਿਲਾਂ ਚਾਰ ਭਾਸ਼ਾਵਾਂ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਦੇ 'ਚ ਪੇਸ਼ ਹੋ ਚੁੱਕੀ ਹੈ. ਤੇ ਹੁਣ ਪੰਜਵੀਂ ਵਾਰ ਪੰਜਾਬੀ 'ਚ ਰੀਮੇਕ ਹੋ ਰਹੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਫ਼ਿਲਮ ਪੰਜਾਬੀ 'ਚ ਕਿਸ ਤਰਾਂ ਚਾਰ ਚੰਨ ਲਾਵੇਗੀ।
ਬਾਕੀ ਸਟਾਰਕਾਸਟ 'ਚ ਯੋਗਰਾਜ ਸਿੰਘ, ਬੀ. ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਸ਼ਾਮਲ ਹਨ। ਨਿਰਦੇਸ਼ਕ ਪੰਕਜ ਬੱਤਰਾ, ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨਾਲ ਕੰਮ ਕਰ ਕੇ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸਫ਼ਲ ਫ਼ਿਲਮਾਂ ਦਿੱਤੀਆਂ ਹਨ। ਇਹ ਫਿਲਮ 14 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।