ਜਲੰਧਰ— ਪੰਜਾਬੀ ਇੰਡਸਟਰੀ ਦੇ ਜਾਣੇ-ਮਾਣੇ ਕਲਾਕਾਰ ਨਿੰਜਾ ਅੱਜ ਆਪਣੇ ਹੁਨਰ ਦੇ ਜ਼ੋਰ 'ਤੇ ਦੇਸ਼ਾਂ-ਵਿਦੇਸ਼ਾਂ 'ਚ ਚੜ੍ਹਾਈ ਕਰ ਰਹੇ ਹਨ। ਉਨ੍ਹਾਂ ਦੀ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫਿਲਮ 'ਚੰਨਾ ਮੇਰਿਆ' ਨੇ ਬਾਕਸ ਆਫਿਸ 'ਚ ਚੰਗਾ ਕਾਰੋਬਾਰ ਕਰ ਕੇ ਰਿਕਾਰਡ ਕਾਇਮ ਕੀਤਾ ਹੈ। 'ਚੰਨਾ ਮੇਰਿਆ' ਨਾਲ ਨਿੰਜਾ ਨੇ ਆਪਣਾ ਡੈਬਿਊ ਕੀਤਾ ਹੈ।
ਜਾਣਕਾਰੀ ਮੁਤਾਬਕ ਨਿੰਜਾ ਦੀ ਪਰਸਨੈਲਿਟੀ ਅਤੇ ਵੱਖਰੇ ਸਵੈਗ ਦੇ ਸਾਰੇ ਹੀ ਦੀਵਾਨੇ ਹਨ ਫਿਰ ਭਾਵੇਂ ਉਹ ਕੰਨਾਂ 'ਚ ਮੁੰਦਰਾ ਪਾਉਣ ਦਾ ਸਵੈਗ ਹੋਵੇ ਜਾਂ ਐਨਕਾਂ ਨੂੰ ਸ਼ਰਟ ਦੇ ਪਿੱਛੇ ਟੰਗਣ ਦਾ ਸਵੈਗ ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਜਾ ਆਪਣੇ ਸਕੂਲ ਅਤੇ ਕਾਲਜ ਟਾਈਮ 'ਚ ਅਜਿਹੇ ਨਹੀਂ ਸਨ। ਪਹਿਲਾ ਉਹ ਕਾਫੀ ਮੋਟੇ ਨਜ਼ਰ ਆਉਂਦੇ ਸਨ। ਅੱਜ ਅਸੀਂ ਤੁਹਾਨੂੰ ਨਿੰਜਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਹੀ ਦਿਖਾਉਣ ਜਾ ਰਹੇ ਹਾਂ।