FacebookTwitterg+Mail

'ਨਿੰਜਾ' ਨੇ ਅਨਾਊਂਸ ਕੀਤੀ ਫਿਲਮ, ਓਮੇਸ਼ ਕਰਮਾਵਾਲਾ ਕਰਨਗੇ ਪ੍ਰੋਡਿਊਸ

ninja announce new punjabi movie good luck jatta
04 July, 2019 04:30:41 PM

ਜਲੰਧਰ(ਬਿਊਰੋ) - ਗਾਇਕ ਤੇ ਅਦਾਕਾਰ ਨਿੰਜਾ ਨੇ ਅੱਜ ਆਪਣੀ ਨਵੀਂ ਫਿਲਮ ਦੀ ਅਨਾਊਂਸਮੈਂਟ ਕੀਤੀ ਹੈ।'ਗੁੱਡ ਲੱਕ ਜੱਟਾ' ਨਾਂ ਦੀ ਇਸ ਫਿਲਮ ਨੂੰ 'ਰੌਕੀ ਮੈਂਟਲ' ਫਿਲਮ ਬਣਾ ਚੁੱਕੇ ਵਿਕਰਮ ਥੋਰੀ ਡਾਇਰੈਕਟ ਕਰਨਗੇ। ਨਿੰਜਾ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਫਿਲਮ 'ਚ ਨਿੰਜਾ, ਰੁਬੀਨਾ ਬਾਜਵਾ ਤੇ ਨਾਏਕਰਾ ਕੌਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫਿਲਮ 'ਚ ਗੁਰਮੀਤ ਸਾਜਨ, ਸਰਦਾਰ ਸੋਹੀ, ਮੇਘਾ ਸ਼ਰਮਾ, ਬਨਿੰਦਰ ਬੰਨੀ ਤੇ ਅਮਰ ਨੂਰੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 


'ਗੁੱਡ ਲੱਕ ਜੱਟਾ' ਫਿਲਮ ਨੂੰ ਨਿੰਜਾ ਦੇ ਹੁੱਣ ਤੱਕ ਦੇ ਸਫਰ ਦੇ ਗਵਾਹ ਬਣੇ ਓਮੇਸ਼ ਕਰਮਾਵਾਲਾ ਆਪਣੇ ਨਿਜ਼ੀ ਬੈਨਰ 'ਕਰਮਾਵਾਲਾ ਫਿਲਮਜ਼' ਦੇ ਬੈਨਰ ਹੇਠ ਰਿਲੀਜ਼ ਕਰਨਗੇ। ਫਿਲਮ ਦੇ ਸਕ੍ਰੀਨਪਲੇਅ ਤੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ।ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ ਇਸ ਫਿਲਮ ਨੂੰ ਅਗਲੇ ਸਾਲ 14 ਫਰਵਰੀ 2020 ਯਾਨੀ ਕਿ ਵੈਲਨਟਾਈਨ ਡੇਅ 'ਤੇ ਰਿਲੀਜ਼ ਕੀਤਾ ਜਾਵੇਗਾ। ਨਿੰਜਾ ਦੀ ਇਸ ਸਾਲ ਦੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ 'ਜ਼ਿੰਦਗੀ ਜ਼ਿੰਦਾਬਾਦ' ਅਗਸਤ ਮਹੀਨੇ ਤੇ ਦੂਰਬੀਨ ਸਤੰਬਰ ਮਹੀਨੇ ਰਿਲੀਜ਼ ਕੀਤੀ ਜਾਵੇਗੀ।


Tags: NinjaPunjabi SingerPunjabi ActorNew AnnoucmentGood Luck JattaNew Punjabi MovieVikram ThoriUmesh KarmawalaJatinder LallRubina Bajwa

About The Author

Lakhan

Lakhan is content editor at Punjab Kesari