ਜਲੰਧਰ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦਾ ਅੱਜ ਜਨਮਦਿਨ ਹੈ। ਅੱਜ ਨਿੰਜਾ ਪੂਰੇ 25 ਸਾਲਾਂ ਦਾ ਹੋ ਚੁੱਕਾ ਹੈ। ਉਨ੍ਹਾਂ ਨੇ ਆਪਣੀ ਸੁਰੀਲੀ ਗਾਇਕੀ ਤੇ ਅਦਾਕਾਰੀ ਨਾਲ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਖਾਸੀ ਪਛਾਣ ਬਣਾਈ ਹੈ।
ਪੰਜਾਬੀ ਫਿਲਮ 'ਚੰਨਾ ਮੇਰਿਆ' ਨਾਲ ਨਿੰਜਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਅੱਜ ਉਹ ਬੁਲੰਦੀਆਂ 'ਤੇ ਹਨ। 'ਚੰਨਾ ਮੇਰਿਆ' 'ਚ ਨਿੰਜਾ ਅਦਾਕਾਰਾ ਪਾਇਲ ਰਾਜਪੂਤ ਨਾਲ ਰੋਮਾਂਸ ਕਰਦੇ ਨਜ਼ਰ ਆਏ ਸਨ।
'ਜਗ ਬਾਣੀ' ਨੂੰ ਦਿੱਤੇ ਇਕ ਇੰਟਰਵਿਊ 'ਚ ਨਿੰਜਾ ਨੇ ਦੱਸਿਆ ਸੀ ਕਿ, ''ਮੈਨੂੰ ਨਿੱਜੀ ਜ਼ਿੰਦਗੀ 'ਚ ਕਦੇ ਰੋਮਾਂਸ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਮੈਂ ਪਹਿਲਾਂ ਬਹੁਤ ਮੋਟਾ ਹੁੰਦਾ ਸੀ।
ਫਿਲਮ 'ਚ ਵੀ ਰੋਮਾਂਸ ਸੀਨਜ਼ ਦੌਰਾਨ ਮੈਂ ਅਕਸਰ ਘਬਰਾ ਜਾਂਦਾ ਸੀ।'' ਦੱਸ ਦੇਈਏ ਕਿ 'ਚੰਨਾ ਮੇਰਿਆ' ਪ੍ਰਸਿੱਧ ਮਰਾਠੀ ਫਿਲਮ ''ਸੈਰਾਟ'' ਦੀ ਰੀਮੇਕ ਸੀ, ਜਿਸ ਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।
ਮਸ਼ਹੂਰ ਗਾਇਕ ਅੰਮ੍ਰਿਤ ਮਾਨ ਨੇ ਵੀ 'ਚੰਨਾ ਮੇਰਿਆ' ਰਾਹੀਂ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਦੱਸਣਯੋਗ ਹੈ ਕਿ ਦਸੰਬਰ 2016 'ਚ ਨਿੰਜਾ ਦੇ ਇਕ ਅਜਿਹੀ ਖਬਰ ਆਈ ਸੀ, ਜਿਸ ਨੇ ਲੋਕਾਂ 'ਚ ਖਲਬਲੀ ਮਚਾ ਦਿੱਤੀ ਸੀ।
ਅਸਲ 'ਚ ਦਸੰਬਰ 2016 'ਚ ਨਿੰਜਾ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਪਰ ਇਸ ਖਬਰ ਦਾ ਅਸਲ ਸੱਚ ਕੁਝ ਹੋਰ ਹੀ ਸੀ।
ਅਸਲ 'ਚ ਨਿੰਜਾ ਨਾਲ ਕੋਈ ਹਾਦਸਾ ਨਹੀਂ ਹੋਇਆ ਸੀ ਸਗੋਂ ਇਹ ਖਬਰ ਇਕ ਅਫਵਾਹ ਨਿਕਲੀ ਸੀ।