FacebookTwitterg+Mail

ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ ਨਿੰਜਾ ਦਾ ਗੀਤ 'ਕੱਲ੍ਹਾ ਚੰਗਾ' (ਵੀਡੀਓ)

ninja new song kalla changa out now
02 November, 2019 04:20:56 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਨਿੰਜਾ ਦਾ ਨਵਾਂ ਗੀਤ 'ਕੱਲ੍ਹਾ ਚੰਗਾ' ਰਿਲੀਜ਼ ਹੋ ਗਿਆ ਹੈ। ਨਿੰਜਾ ਦਾ ਇਹ ਗੀਤ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ। ਗੀਤ ਦੇ ਰਿਲੀਜ਼ ਹੁੰਦੇ ਹੀ ਯੂਟਿਊਬ 'ਤੇ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ 'ਚ ਪਹੁੰਚ ਗਈ। ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ, ਜਦੋਂ ਕਿ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਹਨ। ਇਸ ਗੀਤ ਦੀ ਵੀਡੀਓ 'ਤੇ ਸੁੱਖ ਸੰਘੇੜਾ ਨੇ ਚੰਗੀ ਮਿਹਨਤ ਕੀਤੀ ਹੈ। ਨਿੰਜਾ ਦਾ ਇਹ ਗੀਤ ਸੈਡ ਹੋਣ ਦੇ ਨਾਲ-ਨਾਲ ਰੋਮਾਂਟਿਕ ਵੀ ਹੈ। ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਨਿੰਜਾ 'ਜ਼ਿੰਦਗੀ ਜਿੰਦਾਬਾਦ' 'ਚ ਮੈਂਡੀ ਤੱਖਰ ਨਾਲ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਇਹ ਫਿਲਮ ਉਨ੍ਹਾਂ ਦੀ ਹੀ ਲਿਖਤ ਹੈ, ਜਿਸ ਨੂੰ ਪ੍ਰੇਮ ਸਿੰਘ ਸਿੱਧੂ ਡਾਇਰੈਕਟ ਕਰ ਰਹੇ ਹਨ।


ਦੱਸਣਯੋਗ ਹੈ ਕਿ ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੋਣ ਵਾਲੀ ਹੈ, ਜਿਸ 'ਚ ਨਿੰਜਾ ਅਤੇ ਮੈਂਡੀ ਤੱਖਰ ਤੋਂ ਇਲਾਵਾ ਸੁਖਦੀਪ ਸੁਖ, ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ, ਅੰਮ੍ਰਿਤ ਐਂਬੀ, ਸੈਮਿਉਲ ਜੌਹਨ, ਅਨੀਤਾ ਮੀਤ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ। 22 ਨਵੰਬਰ ਨੂੰ ਇਹ ਫਿਲਮ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਪਹਿਲੀ ਝਲਕ ਬਹੁਤ ਜਲਦ ਸਾਹਮਣੇ ਆ ਜਾਵੇਗੀ।


Tags: Kalla ChangaNinjaJaaniB PraakSukh SangheraNew Punjabi SongPunjabi Singer

Edited By

Sunita

Sunita is News Editor at Jagbani.