FacebookTwitterg+Mail

ਨਵੇਂ ਗੀਤ 'ਟਰੈੱਸ ਐਮੋਰ' 'ਚ ਨਿੰਜਾ ਨੂੰ ਹੋਇਆ 3 ਵਾਰ ਪਿਆਰ (ਵੀਡੀਓ)

ninja new song tres amor out now
17 April, 2019 04:34:27 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਨਿੰਜਾ ਦਾ ਅੱਜ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ 'ਟਰੈੱਸ ਐਮੋਰ'। ਟਰੈੱਸ ਐਮੋਰ ਸਪੈਨਿਸ਼ ਸ਼ਬਦ ਹਨ, ਜਿਨ੍ਹਾਂ ਦਾ ਮਤਲਬ ਹੈ 'ਤਿੰਨ ਪਿਆਰ।' ਗਾਇਕ ਨਿੰਜਾ ਨੇ 'ਟਰੈੱਸ ਐਮੋਰ' ਗੀਤ 'ਚ ਵੀ ਆਪਣੇ 3 ਪਿਆਰਾਂ ਬਾਰੇ ਦੱਸਿਆ ਹੈ। 'ਟਰੈੱਸ ਐਮੋਰ' ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਨਿੰਜਾ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਨਿਰਮਾਣ ਨੇ ਲਿਖੇ ਹਨ ਤੇ ਸੰਗੀਤ ਪ੍ਰੀਤ ਹੁੰਦਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਨਵਜੀਤ ਬੁੱਟਰ ਨੇ ਬਣਾਈ ਹੈ। ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਿੰਜਾ ਦਾ 'ਹੋਮੀਜ਼' ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ 13 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਨਿੰਜਾ ਇਨ੍ਹੀਂ ਦਿਨੀਂ ਆਪਣੀ ਆਗਾਮੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ 'ਚ ਨਿੰਜਾ ਨਾਲ ਮੈਂਡੀ ਤੱਖਰ ਮੁੱਖ ਭੂਮਿਕਾ 'ਚ ਹੈ ਤੇ ਇਹ ਫਿਲਮ 2 ਅਗਸਤ, 2019 ਨੂੰ ਰਿਲੀਜ਼ ਹੋਵੇਗੀ।


Tags: NinjaTres AmorPreet HundalNirmaanNavjit Buttarਨਿੰਜਾਟਰੈੱਸ ਐਮੋਰ

Edited By

Rahul Singh

Rahul Singh is News Editor at Jagbani.