FacebookTwitterg+Mail

ਦੇਖੋ 'ਯਾਰਾਂ' ਤੋਂ ਕਿਉਂ ਖੱਟਾ ਹੋਇਆ ਨਿੰਜਾ ਦਾ ਮਨ, ਵੀਡੀਓ

ninja new song yaari badkari
24 November, 2018 04:08:57 PM

ਜਲੰਧਰ(ਬਿਊਰੋ)— ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਤੇ ਐਕਟਰ ਨਿੰਜਾ ਨੇ 'ਸੈਡ ਅਤੇ ਰੋਮਾਂਟਿਕ' ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਹਨ। ਇਸ ਵਾਰ ਨਿੰਜਾ ਬੈਕ-ਟੂ-ਬੈਕ ਗੀਤ ਲੈ ਕੇ ਆ ਰਹੇ ਹਨ। ਹਾਲ ਹੀ 'ਚ ਨਿੰਜਾ ਦਾ ਨਵਾਂ ਟਰੈਕ 'ਯਾਰੀ ਬਦਕਾਰੀ' ਰਿਲੀਜ਼ ਹੋਇਆ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਨਿੰਜਾ 'ਰੌਲੇ ਦੀ ਜ਼ਮੀਨ' ਅਤੇ ਉਸ ਤੋਂ ਬਾਅਦ 'ਦੁਨਾਲੀ' ਗੀਤ ਲੈ ਕੇ ਆਏ ਸਨ, ਜੋ ਕਿ ਸੁਪਰ ਹਿੱਟ ਰਹੇ ਸਨ। ਨਿੰਜਾ ਦੇ ਇਸ ਗੀਤ ਦੇ ਬੋਲ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਲਿਖੇ ਗਏ ਹਨ। ਇਸ ਗੀਤ ਲਈ ਸੰਗੀਤ ਗੋਲਡ ਬੁਆਏ ਮਿਊਜ਼ਿਕ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਬੈਕਯਾਰਡ ਸਟੂਡੀਓਜ਼ ਲੈਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਇਕ ਬੀਟ ਨੰਬਰ ਹੈ, ਜੋ ਕਿਸੇ ਵਿਅਕਤੀ ਦੇ ਜੀਵਨ 'ਚ ਅਸਲ ਸੱਚਾਈ ਨੂੰ ਦਰਸਾਉਂਦਾ ਹੈ। ਗੀਤ ਦੇ ਬੋਲ ਇਸ ਪ੍ਰਕਾਰ ਹਨ 'ਸੱਥ ਵਿਚ ਨਿਵਾਂ ਕਰ ਦਿੰਦੀ ਯਾਰੀ ਬਦਕਾਰਾਂ ਦੀ...'। 

   ਨਿੰਜਾ ਦੇ ਗੀਤ 'ਯਾਰੀ ਬਦਕਾਰੀ' ਦਾ ਵੀਡੀਓ

ਦੱਸ ਦੇਈਏ ਕਿ ਨਿੰਜਾ ਦੀ ਇਸ ਗੀਤ ਨੂੰ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਤੋਂ ਪਹਿਲਾਂ ਨਿੰਜਾ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਅਪਣੇ ਇਕ ਹੋਰ ਆਉਣ ਵਾਲੇ ਟਰੈਕ 'ਬੈਟਲ' ਬਾਰੇ ਦੱਸਿਆ ਸੀ, ਜੋ ਕਿ ਬਹੁਤ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ।

 


Tags: Yaari Badkari Ninja New Punjabi Music Video Sidhu Moose Wala Goldboy Punjabi Singer ਨਿੰਜਾ ਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.