FacebookTwitterg+Mail

ਹਨੀ ਸਿੰਘ ਤੋਂ ਮਿਲਿਆ ਸੀ ਨਿੰਜਾ ਨੂੰ ਆਪਣਾ ਨਾਂ, ਗਾਇਕੀ ਨਾਲ ਜੁੜੇ ਵਿਚਾਰ ਕੀਤੇ ਸਾਂਝੇ

    1/10
05 April, 2017 12:56:58 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਨਿੰਜਾ ਦਾ ਕਹਿਣਾ ਹੈ ਕਿ ਕਲਾਕਾਰ ਤਾਂ ਉਹੀ ਹੁੰਦੇ ਹਨ, ਬਦਲਦੀ ਤਾਂ ਸਿਰਫ ਪੇਸ਼ਕਾਰੀ ਤੇ ਮੰਚ ਹੈ। ਇਹੀ ਸ਼ੋਅ ਨੂੰ ਨਵਾਂ ਬਣਾਉਣ ਦਾ ਕੰਮ ਕਰਦੇ ਹਨ। ਲੋਕ ਕੀ ਸੁਣਨਾ ਚਾਹੁੰਦੇ ਹਨ, ਉਨ੍ਹਾਂ ਦੀ ਮੰਗ ਕੀ ਹੈ, ਸੈਡ ਗੀਤ, ਰੋਮਾਂਟਿਕ, ਸੂਫੀ ਜਾਂ ਫਿਰ ਡਾਂਸ ਨੰਬਰ। ਉਨ੍ਹਾਂ ਦੀ ਪਸੰਦ ਮੁਤਾਬਕ ਗਾਇਕ ਪੇਸ਼ਕਾਰੀ ਦਿੰਦਾ ਹੈ। ਇਸ ਲਈ ਇਕ ਗਾਇਕ ਦੇ ਤੌਰ 'ਤੇ ਇਨ੍ਹਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਸਮਝਣਾ ਪੈਂਦਾ ਹੈ। ਇਹੀ ਚੀਜ਼ਾਂ ਸ਼ੋਅ ਨੂੰ ਨਵਾਂ, ਵੱਖਰਾ ਤੇ ਫਰੈੱਸ਼ ਬਣਾਉਣ ਦਾ ਕੰਮ ਕਰਦੀਆਂ ਹਨ। ਇਹ ਕਹਿਣਾ ਹੈ ਮਸ਼ਹੂਰ ਪੰਜਾਬੀ ਗਾਇਕ ਨਿੰਜਾ ਦਾ।
ਨਿੰਜਾ ਨੇ ਸ਼ੇਅਰ ਕੀਤੇ ਆਪਣੇ ਅਨੁਭਵ
ਬੀਤੇ ਮੰਗਲਵਾਰ ਨੂੰ ਗਾਇਕ ਨਿੰਜਾ ਨੇ ਆਪਣੇ ਅਨੁਭਵ ਸ਼ੇਅਰ ਕੀਤੇ ਹਨ। ਨਿੰਜਾ ਦਾ ਕਹਿਣਾ ਹੈ, 'ਅਸਲ 'ਚ ਹਰ ਕਲਾਕਾਰ ਇਕ ਜ਼ੋਨ 'ਚ ਗਾਉਂਦਾ ਹੈ। ਉਂਝ ਹੀ ਮੇਰੀ ਵੀ ਗਾਇਕੀ ਦਾ ਆਪਣਾ ਇਕ ਜ਼ੋਨ ਹੈ। ਮੈਂ ਫੋਕ ਜ਼ਿਆਦਾ ਗਾਉਂਦਾ ਹਾਂ। ਇਹੀ ਮੇਰੀ ਬੀਟ ਵਰਜ਼ਨ ਸਟਾਈਲ 'ਚ ਹੁੰਦੀ ਹੈ। ਇਸ ਦੇ ਨਾਲ ਹੀ ਮੈਂ ਦੂਜੇ ਜ਼ੋਨ 'ਚ ਵੀ ਗਾਉਂਦਾ ਹਾਂ ਕਿਉਂਕਿ ਇਸ ਨਾਲ ਲੋਕਾਂ ਨਾਲ ਜੁੜਨ 'ਚ ਕਾਫੀ ਮਦਦ ਮਿਲਦੀ ਹੈ। ਵੱਖ-ਵੱਖ ਜ਼ੋਨਾਂ 'ਚ ਗਾਉਣ ਨਾਲ ਗਾਇਕ ਆਪਣੀ ਗਾਇਕੀ 'ਚ ਤਜਰਬੇ ਕਰ ਪਾਉਂਦਾ ਹੈ।' ਨਿੰਜਾ ਪੰਜਾਬ ਦੀ ਬਿਊਟੀ ਨੰਬਰ ਵਨ ਗੀਤ ਲਈ ਬੀਤੇ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ ਸਨ।
ਆਪਣੇ ਆਪ ਨੂੰ ਕੁਦਰਤੀ ਰੱਖਣ ਦੀ ਕੋਸ਼ਿਸ਼ ਕਰਦਾ ਹਾਂ
ਹਰ ਗਾਇਕ ਦਾ ਆਪਣਾ ਇਕ ਟਸ਼ਨ ਹੈ। ਜੋ ਇਕ ਵੱਖਰੇ ਅੰਦਾਜ਼ 'ਚ ਝਲਕਦਾ ਹੈ। ਇਕ ਗਾਇਕ ਦਾ ਅੰਦਾਜ਼ ਤੇ ਸਟਾਈਲ ਉਸ ਟਸ਼ਨ ਦੀ ਭੂਮਿਕਾ ਨਿਭਾਉਂਦੀ ਹੈ। ਇਸ 'ਤੇ ਨਿੰਜਾ ਦਾ ਕਹਿਣਾ ਹੈ, 'ਕਾਫੀ ਹੱਦ ਤਕ ਫਰਕ ਪੈਂਦਾ ਹੈ, ਇਨ੍ਹਾਂ ਚੀਜ਼ਾਂ ਦਾ। ਇਕ ਬਰਾਂਡ ਵੈਲਿਊ ਨਾਲ ਅੱਗੇ ਵਧਦੇ ਹਨ। ਇੰਡਸਟਰੀ 'ਚ ਜੈਜ਼ੀ ਬੀ ਨੂੰ ਟਰੈਂਡ ਸਟਾਰ ਦੇ ਤੌਰ 'ਤੇ ਜਾਣਦੇ ਹਨ। ਜਿਵੇਂ ਉਨ੍ਹਾਂ ਦੇ ਕੱਪੜਿਆਂ ਨੇ ਟਰੈਂਡ ਸ਼ੁਰੂ ਕੀਤਾ ਹੈ। ਉਨ੍ਹਾਂ ਦੇ ਆਪਣੇ ਵਾਲਾਂ 'ਚ ਰੰਗ ਦਾ ਟਰੈਂਡ, ਜੋ ਅੱਜ ਵੀ ਬਰਕਾਰਰ ਹੈ। ਇਸ ਲਈ ਮੈਂ ਉਨ੍ਹਾਂ ਦਾ ਪ੍ਰਸ਼ੰਸਕ ਹਾਂ। ਸਟਾਈਲਿੰਗ ਦੇ ਮਾਮਲੇ 'ਚ ਉਨ੍ਹਾਂ ਨੂੰ ਮੈਂ ਸਲਾਮ ਕਰਦਾ ਹਾਂ। ਆਪਣੇ ਸਟਾਈਲ ਦੀ ਗੱਲ ਕਰਾ ਤਾਂ ਮੈਂ ਸਾਰਾ ਕੁਝ ਕੁਦਰਤੀ ਰੱਖਣ ਦੀ ਕੋਸ਼ਿਸ਼ ਕਰਦਾ ਹਾਂ।'
ਲੋਕ ਨਹੀਂ ਜਾਣਦੇ ਮੇਰਾ ਅਸਲੀ ਨਾਂ
ਨਿੰਜਾ ਨੇ ਦੱਸਿਆ, 'ਨਿੰਜਾ ਨਾਂ ਮੈਨੂੰ ਪੰਜਾਬੀ ਤੇ ਹਿੰਦੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨੀ ਸਿੰਘ ਨੇ ਦਿੱਤਾ ਹੈ। ਹਨੀ ਸਿੰਘ ਦਾ ਵੱਡਾ ਪ੍ਰਸ਼ੰਸਕ ਹਾਂ। ਜਦੋਂ ਮੈਂ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ ਸੀ ਤਾਂ ਮੇਰਾ ਭਾਰ 135 ਕਿਲੋ ਸੀ। ਉਸ ਸਮੇਂ ਹਨੀ ਸਿੰਘ ਨਾਲ ਮਿਲਿਆ, ਉਨ੍ਹਾਂ ਨੇ ਮੇਰੇ ਮਿਊਜ਼ਿਕ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, 'ਅੱਜ ਤੋਂ ਤੇਰਾ ਨਾਂ ਨਿੰਜਾ ਹੈ।' ਇਸ ਨਾਲ ਅੱਗੇ ਵਧਿਆ ਤੇ ਉਨ੍ਹਾਂ ਦੀ ਗੱਲ ਨੂੰ ਮੈਂ ਜੀਵਨ ਦਾ ਆਧਾਰ ਮੰਨ ਲਿਆ। ਵਰਕ ਆਊਟ ਕਰਕੇ ਨਿੰਜਾ ਨੇ ਆਪਣੀ ਵਜ਼ਨ ਨੂੰ ਘੱਟ ਕੀਤਾ। ਅੱਜ ਵੀ ਇਹ ਸਵਾਲ ਸਾਰਿਆਂ ਦੇ ਦਿਲਾਂ 'ਚ ਹੈ। ਲੋਕ ਨਹੀਂ ਜਾਣਦੇ ਮੇਰਾ ਅਸਲੀ ਨਾਂ ਕੀ ਹੈ। ਹਮੇਸ਼ਾ ਤੋਂ ਹਨੀ ਸਿੰਘ ਦਾ ਪੂਰਾ ਸਹਿਯੋਗ ਮਿਲਿਆ ਹੈ। ਜਦੋਂ ਵੀ ਕੋਈ ਮਿਊਜ਼ਿਕ ਕਰਦਾ ਹਾਂ ਤਾਂ ਉਨ੍ਹਾਂ ਦਾ ਸਾਥ ਮੈਨੂੰ ਜ਼ਰੂਰ ਮਿਲਦਾ ਹੈ।'

Tags: NinjaYo Yo Honey SinghJazzy Bਨਿੰਜਾਹਨੀ ਸਿੰਘ