FacebookTwitterg+Mail

ਨਿੰਜਾ ਨੇ ਸਾਂਝੀ ਕੀਤੀ ਆਪਣੇ ਪਹਿਲੇ ਲਾਈਵ ਸ਼ੋਅ ਦੀ ਤਸਵੀਰ

ninja share old memory
31 May, 2019 05:25:13 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਬਾਰੇ ਤਾਂ ਸਾਰੇ ਜਾਣਦੇ ਹਨ। ਉਹ ਅੱਜਕਲ ਆਪਣੀ ਘੈਂਟ ਲੁੱਕ ਤੇ ਬਾਕਮਾਲ ਗਾਇਕੀ ਕਰਕੇ ਹਰ ਦਿਲ ਦੇ ਅਜੀਜ਼ ਗਾਇਕ ਬਣ ਗਏ ਹਨ। ਗਾਇਕੀ ਤੇ ਅਦਾਕਾਰੀ ਦੇ ਇਸ ਮੁਕਾਮ 'ਤੇ ਪਹੁੰਚਣ ਲਈ ਨਿੰਜਾ ਨੇ ਖੂਬ ਸੰਘਰਸ਼ ਕੀਤਾ ਹੈ ਤੇ ਇਸ ਸੰਘਰਸ਼ 'ਚ ਉਨ੍ਹਾਂ ਦੇ ਸਾਥੀ ਬਣੇ ਹਨ ਉਮੇਸ਼ ਕਰਮਾਵਾਲਾ। ਨਿੰਜਾ ਅਕਸਰ ਆਪਣੇ ਹਰੇਕ ਇੰਟਰਵਿਊ ਤੇ ਸ਼ੋਅ 'ਚ ਉਮੇਸ਼ ਕਰਮਾਵਾਲਾ ਦਾ ਜ਼ਿਕਰ ਜ਼ਰੂਰ ਕਰਦੇ ਹਨ। ਨਿੰਜਾ ਨੇ ਅੱਜ ਸੋਸ਼ਲ ਮੀਡੀਆ ਅਕਾਊਂਟਸ 'ਤੇ ਆਪਣੇ ਪਹਿਲੇ ਲਾਈਵ ਸ਼ੋਅ ਦੀ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ ਦੀ ਕੈਪਸ਼ਨ 'ਚ ਨਿੰਜਾ ਨੇ ਲਿਖਿਆ, 'Dekho ta munda kite dekhya lgda First show mera umesh bhaji naal ethe pehli waar perform krwaya c mainu bhaji ne '

ਦੱਸਣਯੋਗ ਹੈ ਕਿ ਨਿੰਜਾ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਫੀ ਮੋਟੇ ਹੁੰਦੇ ਸਨ। ਨਿੰਜਾ ਦੀ ਪਰਸਨੈਲਿਟੀ 'ਚ ਜੇਕਰ ਅੱਜ ਇੰਨਾ ਬਦਲਾਅ ਹੈ ਤਾਂ ਉਹ ਸਿਰਫ ਉਮੇਸ਼ ਕਰਮਾਵਾਲਾ ਕਰਕੇ ਹੀ ਹੈ। ਨਿੰਜਾ ਦੇ ਗਾਇਕੀ ਤੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਫਿਲਮ ਇੰਡਸਟਰੀ 'ਚ ਨਿੰਜਾ ਨੇ ਫਿਲਮ 'ਚੰਨਾ ਮੇਰਿਆ' ਰਾਹੀਂ ਡੈਬਿਊ ਕੀਤਾ ਸੀ। ਇਸ ਸਾਲ ਨਿੰਜਾ ਦੀਆਂ 5 ਦੇ ਕਰੀਬ ਫਿਲਮਾਂ ਰਿਲੀਜ਼ ਹੋਣਗੀਆਂ। ਨਿੰਜਾ ਹਾਲ ਹੀ 'ਚ ਆਪਣੀ ਨਵੀਂ ਫਿਲਮ 'ਅੱਲ੍ਹੜ ਮੁਟਿਆਰਾਂ' ਦੀ ਸ਼ੂਟਿੰਗ ਕਰ ਰਹੇ ਹਨ।


Tags: NinjaPunjabi SingerPunjabi ActorUmesh KarmawalaHeavy Weight NinjaOld Memory

About The Author

Lakhan

Lakhan is content editor at Punjab Kesari