FacebookTwitterg+Mail

'ਕੱਲ੍ਹਾ ਚੰਗਾ' ਦੀ ਕਾਮਯਾਬੀ ਤੋਂ ਬਾਅਦ ਨਿੰਜਾ ਫੈਨਜ਼ ਨੂੰ ਦਿੱਤਾ ਇਹ ਹੋਰ ਸਰਪ੍ਰਾਈਜ਼

ninja shares his upcming song mitran da naa poster
23 November, 2019 10:40:25 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦਾ ਹਾਲ ਹੀ 'ਚ ਗੀਤ 'ਕੱਲ੍ਹਾ ਚੰਗਾ' ਰਿਲੀਜ਼ ਹੋਇਆ ਸੀ, ਜਿਸ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਗੀਤ ਦੀ ਕਾਮਯਾਬੀ ਤੋਂ ਬਾਅਦ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਹੋਰ ਨਵੇਂ ਗੀਤ ਦਾ ਤੋਹਫਾ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੈ, 'ਐਕਸਾਇਟਡ…ਇੰਤਜ਼ਾਰ ਦੀਆਂ ਘੜੀਆਂ ਹੋਈ ਪੂਰੀਆਂ..ਅਸਲੀ ਨਿੰਜਾ ਲਈ ਤਿਆਰ ਹੋ ਜਾਓ…#ਮਿੱਤਰਾਂ ਦਾ ਨਾਂ #ਨਵਾਂ ਗੀਤ #ਫਰਸਟ ਲੁੱਕ।''


ਦੱਸ ਦਈਏ ਕਿ ਗਾਇਕ ਨਿੰਜਾ 'ਮਿੱਤਰਾਂ ਦਾ ਨਾਂ' (MitranDaNaa) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦੇ ਬੋਲ ਪਰਦੀਪ ਮਲਕ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਦੇਸੀ ਕਰਿਊ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਗੀਤ ਦੀ ਵੀਡੀਓ ਬੀ ਟੂਗੇਦਰ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੀ ਇੰਸਟਾਗ੍ਰਾਮ ਸਟੋਰੀਆਂ ਤੋਂ ਨਜ਼ਰ ਆ ਰਿਹਾ ਹੈ ਕਿ ਨਿੰਜਾ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਗੀਤਾਂ ਦੇ ਨਾਲ ਉਹ ਪੰਜਾਬੀ ਫਿਲਮਾਂ 'ਚ ਕਾਫੀ ਸਰਗਰਮ ਹਨ। ਉਹ ਬਹੁਤ ਜਲਦ 'ਜ਼ਿੰਦਗੀ ਜ਼ਿੰਦਾਬਾਦ' ਫਿਲਮ 'ਚ ਨਜ਼ਰ ਆਉਣਗੇ।


Tags: NinjaShare PosterUpcming SongMitran Da NaaInstagramPunjabi Celebrity

Edited By

Sunita

Sunita is News Editor at Jagbani.