FacebookTwitterg+Mail

ਨਿੰਜਾ ਨੇ ਸ਼ੁਰੂ ਕੀਤੀ ਆਪਣੀ ਦੂਜੀ ਫਿਲਮ 'ਆਲ੍ਹਣਾ' ਦੀ ਸ਼ੂਟਿੰਗ (ਦੇਖੋ ਤਸਵੀਰਾਂ)

ninja start shooting of his second film aalhna
01 October, 2017 02:45:28 PM

ਜਲੰਧਰ (ਬਿਊਰੋ)— ਪਹਿਲੀ ਹੀ ਫਿਲਮ 'ਚੰਨਾ ਮੇਰਿਆ' ਨਾਲ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਉਣ ਵਾਲੇ ਗਾਇਕ ਤੇ ਅਭਿਨੇਤਾ ਨਿੰਜਾ ਨੇ ਆਪਣੀ ਦੂਜੀ ਫਿਲਮ 'ਆਲ੍ਹਣਾ' ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ। ਚੰਡੀਗੜ੍ਹ ਦੇ ਨੇੜਲੇ ਇਲਾਕੇ 'ਚ ਅੱਜ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ।
Punjabi Bollywood Tadka
ਇਸ ਖਾਸ ਮੌਕੇ 'ਤੇ ਟੀਮ ਦੀ ਸਾਰੀ ਟੀਮ, ਜਿਨ੍ਹਾਂ 'ਚ ਡਾਇਰੈਕਟਰ ਜਨਜੋਤ ਸਿੰਘ, ਪ੍ਰੋਡਿਊਸਰ ਤਲਵਿੰਦਰ ਹੇਅਰ, ਸਗੂਨ ਵਘ, ਡੀ. ਓ. ਪੀ. ਪ੍ਰਦੀਪ ਖਾਨਵਿਕਰ, ਲਾਈਨ ਪ੍ਰੋਡਿਊਸਰ ਵਿਰਾਸਤ ਫਿਲਮਸ ਹਾਜ਼ਰ ਸਨ। ਟੀਮ ਨੂੰ ਵਧਾਈ ਦੇਣ ਲਈ ਗਾਇਕ ਤੇ ਅਭਿਨੇਤਾ ਰਣਜੀਤ ਬਾਵਾ ਵੀ ਖਾਸ ਤੌਰ 'ਤੇ ਪੁੱਜੇ ਹੋਏ ਸਨ।
Punjabi Bollywood Tadka
ਫਿਲਮ 'ਚ ਨਿੰਜਾ ਨਾਲ ਮਾਡਲ ਤੇ ਅਭਿਨੇਤਰੀ ਸਿਮਰਨ ਹੁੰਦਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ, ਜਿਹੜੀ ਦਿਲਜੀਤ ਦੁਸਾਂਝ ਦੇ 'ਲੈਂਬੜਗਿਨੀ' ਗੀਤ 'ਚ ਵੀ ਨਜ਼ਰ ਆ ਚੁੱਕੀ ਹੈ।
Punjabi Bollywood Tadka
ਪੰਜਾਬੀ ਗੀਤਾਂ ਤੋਂ ਇਲਾਵਾ ਸਿਮਰਨ ਹੁੰਦਲ 'ਲਵ ਨੇ ਮਿਲਾ ਦੀ ਜੋੜੀ', 'ਨਾ ਆਨਾ ਇਸ ਦੇਸ ਲਾਡੋ' ਵਰਗੇ ਟੀ. ਵੀ. ਸੀਰੀਅਲਸ 'ਚ ਵੀ ਨਜ਼ਰ ਆ ਚੁੱਕੀ ਹੈ। 'ਆਲ੍ਹਣਾ' ਫਿਲਮ ਅਪ੍ਰੈਲ 2018 'ਚ ਰਿਲੀਜ਼ ਹੋਵੇਗੀ।​​​​​​​
Punjabi Bollywood Tadka
Punjabi Bollywood Tadka​​​​​​​


Tags: Ninja Simran Hundal Aalhna Shooting Ranjit Bawa