FacebookTwitterg+Mail

ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਉਂ ਨਿਭਾਇਆ 'ਦੰਗਲ' ਦਾ ਇਹ ਕਿਰਦਾਰ?

nirmal rishi in dangal
25 December, 2016 03:23:05 PM
ਜਲੰਧਰ— ਪੰਜਾਬੀ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਚੋਟੀ ਦੀ ਅਦਾਕਾਰਾ ਨਿਰਮਲ ਰਿਸ਼ੀ ਆਮਿਰ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਦੰਗਲ' 'ਚ ਨਜ਼ਰ ਆਈ। ਅਫਸੋਸ ਦੀ ਗੱਲ ਇਹ ਰਹੀ ਕਿ ਨਿਰਮਲ ਰਿਸ਼ੀ ਕੁਝ ਪਲਾਂ ਲਈ ਹੀ ਫਿਲਮ 'ਚ ਨਜ਼ਰ ਆਈ। ਇਹ ਵੀ ਦੁੱਖ ਦੀ ਗੱਲ ਹੈ ਕਿ ਪੰਜਾਬੀ ਫਿਲਮਾਂ ਦੀ ਸ਼ਾਨਦਾਰ ਅਦਾਕਾਰਾ ਹਿੰਦੀ ਫਿਲਮ 'ਚ ਸਿਰਫ ਇਕ ਝਲਕ ਦੀ ਹੀ ਮਹਿਮਾਨ ਰਹਿ ਗਈ।
ਉਨ੍ਹਾਂ ਦਾ 'ਦੰਗਲ' 'ਚ ਆਮਿਰ ਦੀ ਪਤਨੀ ਬਣੀ ਸਾਕਸ਼ੀ ਤੰਵਰ ਦਾ ਸਿਰਫ ਇਕੋ ਡਾਇਲਾਗ ਹੈ। ਇਸ ਤੋਂ ਇਲਾਵਾ ਛੋਟੇ ਕਿਰਦਾਰਾਂ ਲਈ ਪੰਜਾਬੀ ਫਿਲਮਾਂ ਦੇ ਹੋਰ ਵੀ ਅਦਾਕਾਰ ਲਏ ਗਏ ਹਨ ਪਰ ਨਿਰਮਲ ਰਿਸ਼ੀ ਵਰਗੀ ਅਦਾਕਾਰਾ ਦਾ ਇਹ ਫਿਲਮ ਕਰਨਾ, ਕੁਝ ਸਮਝ 'ਚ ਨਹੀਂ ਆਇਆ।

Tags: ਨਿਰਮਲ ਰਿਸ਼ੀ Nirmal Rishi ਦੰਗਲ Dangal ਆਮਿਰ ਖਾਨ Aamir Khan