FacebookTwitterg+Mail

ਯੂਟਿਊਬ 'ਤੇ ਨਿਰਮਲ ਸਿੱਧੂ ਦੇ ਗੀਤ 'ਪੰਜਾਬੀ ਐਂਥਮ' ਨੂੰ ਮਿਲਿਆ ਭਰਵਾਂ ਹੁੰਗਾਰਾ (ਵੀਡੀਓ)

nirmal sidhu punjabi anthem song
13 April, 2019 07:48:54 PM

ਜਲੰਧਰ (ਬਿਊਰੋ)— ਪੰਜਾਬੀ ਸੰਗੀਤ ਜਗਤ ਨੂੰ ਕਈ ਮਸ਼ਹੂਰ ਗੀਤ ਦੇਣ ਵਾਲੇ ਗਾਇਕ ਨਿਰਮਲ ਸਿੱਧੂ ਦਾ ਹਾਲ ਹੀ 'ਚ ਗੀਤ 'ਪੰਜਾਬੀ ਐਂਥਮ' ਰਿਲੀਜ਼ ਹੋਇਆ ਹੈ। ਨਿਰਮਲ ਸਿੱਧੂ ਨੇ ਲੰਮੇ ਸਮੇਂ ਬਾਅਦ ਕੋਈ ਗੀਤ ਰਿਲੀਜ਼ ਕੀਤਾ ਹੈ, ਜੋ ਰਿਲੀਜ਼ ਹੁੰਦਿਆਂ ਯੂਟਿਊਬ 'ਤੇ ਧੁੰਮਾਂ ਪਾ ਰਿਹਾ ਹੈ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਹਿੱਟਮੈਨ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਏ 'ਪੰਜਾਬੀ ਐਂਥਮ' ਗੀਤ ਦੇ ਬੋਲ ਕਿੰਗ ਗਰੇਵਾਲ ਨੇ ਲਿਖੇ ਹਨ ਤੇ ਮਿਊਜ਼ਿਕ ਡਵ ਜੱਸ ਨੇ ਦਿੱਤਾ ਹੈ। 'ਪੰਜਾਬੀ ਐਂਥਮ' ਗੀਤ ਦੀ ਵੀਡੀਓ ਜੋਸਨ ਬ੍ਰੋਜ਼ ਨੇ ਬਣਾਈ ਹੈ। ਨਿਰਮਲ ਸਿੱਧੂ ਨੇ ਗੀਤ ਰਾਹੀਂ ਉਨ੍ਹਾਂ ਪੰਜਾਬੀਆਂ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਬਾਹਰਲੇ ਮੁਲਕਾਂ 'ਚ ਤਰੱਕੀ ਕੀਤੀ ਤੇ ਨਾਂ ਬਣਾਇਆ।


Tags: Nirmal SidhuPunjabi AnthemDav JussJosan BrosHitman Recordsਨਿਰਮਲ ਸਿੱਧੂਪੰਜਾਬੀ ਐਂਥਮ

Edited By

Rahul Singh

Rahul Singh is News Editor at Jagbani.