ਮੁੰਬਈ—ਬਾਲੀਵੁੱਡ ਦੀ ਅਦਾਕਾਰਾ ਨਿਰੂਪਾ ਰਾਏ ਨੂੰ ਹਿੰਦੀ ਸਿਨੇਮਾ 'ਚ ਅੱਜ ਵੀ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਮਾਂ ਦੇ ਰੂਪ ਨੂੰ ਕਿਰਦਾਰ ਰਾਹੀਂ ਨਵਾਂ ਰੂਪ ਦਿੱਤਾ। ਭਾਵੇਂ ਉਸ ਦਾ ਅਸਲੀ ਨਾਂ ਕੋਕਿਲਾ ਬੇਨ ਸੀ। ਉਸ ਦਾ ਜਨਮ 4 ਫਰਵਰੀ, 1931 ਨੂੰ ਗੁਜਰਾਤ ਦੇ ਵਲਸਾੜ 'ਚ ਇਕ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਨਿਰੂਪਾ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ 1946 'ਚ ਆਈ ਗੁਜਰਾਤੀ ਫਿਲਮ 'ਗਣਸੁੰਦਰੀ' ਨਾਲ ਕੀਤੀ ਸੀ ਪਰ 'ਹਮਾਰੀ ਮੰਜ਼ਿਲ' ਉਨ੍ਹਾਂ ਦੀ ਪਹਿਲੀ ਫਿਲਮ ਸੀ।
ਅਦਾਕਾਰਾ ਨਿਰੂਪਾ ਰਾਏ ਨੇ ਆਪਣੇ ਪੰਜ ਦਹਾਕੇ ਲੰਬੇ ਕੈਰੀਅਰ 'ਚ 275 ਤੋਂ ਵਧ ਹਿੰਦੀ ਫਿਲਮਾਂ 'ਚ ਐਕਟਿੰਗ ਕੀਤੀ ਸੀ। ਉਨ੍ਹਾਂ ਨੂੰ ਖਾਸ ਤੌਰ 'ਤੇ ਅਮਿਤਾਭ ਬੱਚਨ ਦੀ ਮਾਂ ਦਾ ਕਿਰਦਾਰ ਜ਼ਿਆਦਾ ਨਿਭਾਇਆ। 'ਦੀਵਾਰ', 'ਖੂਨ ਪਸੀਨਾ', 'ਮੁਕੱਦਰ ਕਾ ਸਿਕੰਦਰ', 'ਅਮਰ ਅਕਬਰ ਐਂਥੋਨੀ', 'ਸੁਹਾਗ', ' ਗਿਰਫਤਾਰ', 'ਮਰਦ', ਗੰਗਾ ਜਮੁਨਾ ਸਰਸਵਤੀ' ਤੋਂ ਵਧ ਫਿਲਮਾਂ 'ਚ ਉਨ੍ਹਾਂ ਨੇ ਅਮਿਤਾਭ ਦੀ ਮਾਂ ਦਾ ਕਿਰਦਾਰ ਨਿਭਾਇਆ। ਉਨ੍ਹਾਂ ਦਾ ਦਿਹਾਂਤ 13 ਅਕਤੂਬਰ, 2004 ਨੂੰ ਹੋਇਆ। ਅੱਗੇ ਦੇਖੋ ਅਦਾਕਾਰਾ ਨਿਰੂਪਾ ਦੀਆਂ ਯਾਦਗਾਰ ਤਸਵੀਰਾਂ।