ਮੁੰਬਈ(ਬਿਊਰੋ)— ਦਸੰਬਰ ਮਹੀਨੇ 'ਚ ਕਈ ਸਟਾਰ ਕਿੱਡਸ ਦਾ ਬਰਥਡੇਅ ਸੈਲੀਬ੍ਰੇਟ ਕੀਤਾ ਗਿਆ। ਹਾਲ ਹੀ 'ਚ ਸੈਫ ਅਲੀ ਖਾਨ ਨੇ ਤੈਮੂਰ ਦੀ ਪ੍ਰੀ-ਬਰਥਡੇ ਪਾਰਟੀ ਦਿੱਤੀ। ਫਿਰ ਰਾਣੀ ਮੁਖਰਜ਼ੀ ਨੇ ਆਪਣੇ ਧੀ ਦਾ ਬਰਥਡੇ ਮਨਾਇਆ ਅਤੇ ਹਾਲ ਹੀ 'ਚ ਸੋਹੇਲ ਖਾਨ ਦੇ ਬੇਟੇ ਨਿਰਵਾਨ ਖਾਨ 15 ਦਸੰਬਰ ਨੂੰ ਆਪਣਾ ਬਰਥਡੇ ਸੈਲੀਬਰੇਟ ਕੀਤਾ। ਇਸ ਜਨਮਦਿਨ ਪਾਰਟੀ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਪਾਰਟੀ ਸੋਹੇਲ ਖਾਨ ਦੇ ਨਵੇਂ ਘਰ 'ਚ ਕੀਤੀ ਗਈ। ਪਾਰਟੀ 'ਚ ਮਲਾਇਕਾ ਅਰੋੜਾ ਆਪਣੇ ਬੇਟੇ ਨਾਲ ਨਜ਼ਰ ਆਈ। ਉਨ੍ਹਾਂ ਦਾ ਲੁੱਕ ਕਾਫ਼ੀ ਸਟਾਈਲਿਸ਼ ਸੀ। ਦੱਸ ਦੇਈਏ ਕਿ ਅਰਬਾਜ਼ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਵੀ ਮਲਾਇਕਾ ਨੂੰ ਅਕਸਰ ਖਾਨ ਪਰਿਵਾਰ ਦੇ ਫੰਕਸ਼ਨਾਂ 'ਚ ਦੇਖਿਆ ਜਾਂਦਾ ਹੈ। ਇਸ ਦੌਰਾਨ ਆਯੁਸ਼ ਸ਼ਰਮਾ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਸ ਪਾਰਟੀ 'ਚ ਦਿਖਾਈ ਦਿੱਤੀਆਂ।