FacebookTwitterg+Mail

ਨਿਸ਼ਾ ਬਾਨੋ ਨੇ ਖਰੀਦਿਆਂ ਨਵਾਂ ਘਰ, ਤਸਵੀਰਾਂ ਕੀਤੀਆਂ ਸ਼ੇਅਰ

nisha bano shares the pictures of her new home
10 December, 2019 04:52:38 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਨਵਾਂ ਘਰ ਲਿਆ ਹੈ। ਇਸ ਖੁਸ਼ੀ ਨੂੰ ਉਸ ਨੇ ਆਪਣੇ ਫੈਨਜ਼ ਨਾਲ ਵੀ ਸ਼ੇਅਰ ਕੀਤੀ ਹੈ। ਹਾਲ ਹੀ 'ਚ ਨਿਸ਼ਾ ਬਾਨੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨਿਸ਼ਾ ਬਾਨੋ ਨੇ ਲਿਖਿਆ, ''ਫੀਲਿੰਗ ਹੈਪੀ...ਨਵਾਂ ਘਰ...ਮਾਪਿਆਂ ਦੀਆਂ ਦੁਆਵਾਂ ਤੇ ਤੁਹਾਡੇ ਸਭ ਦੇ ਪਿਆਰ ਅਤੇ ਰੱਬ ਦੀ ਮਿਹਰ ਨਾਲ ਨਵਾਂ ਘਰ ਲਿਆ ਹੈ...ਸ਼ੁਕਰ ਰੱਬ ਦਾ....।''

ਇਨ੍ਹਾਂ ਤਸਵੀਰਾਂ 'ਚ ਨਿਸ਼ਾ ਬਾਨੋ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਹਾਲ ਹੀ 'ਚ ਨਿਸ਼ਾ ਬਾਨੋ ਦਾ ਨਵਾਂ ਗੀਤ 'ਆਫ ਲਿਮਟ' ਰਿਲੀਜ਼ ਹੋਇਆ ਹੈ।

ਦਰਸ਼ਕਾਂ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਾਇਕੀ ਦੇ ਨਾਲ-ਨਾਲ ਨਿਸ਼ਾ ਬਾਨੋ ਪੰਜਾਬੀ ਫਿਲਮਾਂ 'ਚ ਵੀ ਕਾਫੀ ਸਰਗਰਮ ਹਨ।

ਇੰਨ੍ਹੀਂ ਦਿਨੀਂ ਉਹ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ' ਦੇ ਸ਼ੂਟ 'ਚ  ਰੁੱਝੀ ਹੈ।

ਇਸ ਤੋਂ ਪਹਿਲਾਂ ਉਹ 'ਜੱਟ ਐਂਡ ਜੂਲੀਅਟ', 'ਜੱਟ ਏਅਰਵੇਜ਼', 'ਨਿੱਕਾ ਜ਼ੈਲਦਾਰ', 'ਮੈਂ ਤੇਰੀ ਤੂੰ ਮੇਰਾ', 'ਬਾਜ਼' ਤੇ 'ਸੁਰਖੀ ਬਿੰਦੀ' ਸਮੇਤ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।


Tags: Nisha BanoShares PicturesNew Home InstagramPunjabi Celebrity

About The Author

sunita

sunita is content editor at Punjab Kesari