FacebookTwitterg+Mail

ਬੇਟੇ ਦੀ ਪ੍ਰੀ-ਅੰਗੇਜਮੈਂਟ ਸੈਰੇਮਨੀ 'ਚ ਨੀਤਾ ਅੰਬਾਨੀ ਨੇ ਕੀਤਾ ਡਾਂਸ, ਵੀਡੀਓ ਵਾਇਰਲ

nita ambani
29 June, 2018 04:59:33 PM

ਮੁੰਬਈ (ਬਿਊਰੋ)— ਦੇਸ਼ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨਾਂ 'ਚ ਮਸ਼ਹੂਰ ਮੁਕੇਸ਼ ਅੰਬਾਨੀ ਦੇ ਬੇਟੇ ਦੀ ਮੰਗਣੀ ਹੋ ਗਾਈ ਹੈ। ਅਜਿਹੇ 'ਚ ਇਸ ਖਾਸ ਮੌਕੇ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਇਸ ਪ੍ਰੀ-ਅੰਗੇਜਮੈਂਟ ਸੈਰੇਮਨੀ (ਮੰਗਣੀ) ਦਾ ਸਭ ਤੋਂ ਵਧੀਆ ਪਲ ਉਸ ਵੇਲੇ ਆਇਆ, ਜਦੋਂ ਨੀਤਾ ਨੇ ਆਪਣੀ ਕਲਾਸੀਕਲ ਡਾਂਸ ਪਰਫਾਰਮੈਂਸ ਦਿੱਤੀ। ਨੀਤਾ ਅੰਬਾਨੀ ਦਾ ਇਹ ਵੀਡੀਓ ਇੰਟਰਨੈੱਟ 'ਤੇ ਛਾਇਆ ਹੋਇਆ ਹੈ।

 

A post shared by Nita Ambani (@nitaambani5) on

ਨੀਤਾ ਨੇ ਇਹ ਫਿਲਮ 'ਕਾਯੇ ਪੋ ਛੇ!' ਦੇ ਗੀਤ 'ਸ਼ੁਭਾਰੰਭ' 'ਤੇ ਕਲਾਸੀਕਲ ਡਾਂਸ ਕੀਤਾ। ਇਸ ਦੌਰਾਨ ਉੱਥੇ ਮੌਜ਼ੂਦ ਸਾਰੇ ਮਹਿਮਾਨਾਂ ਨੇ ਉਨ੍ਹਾਂ ਦੀ ਇਸ ਪੇਸ਼ਕਾਰੀ ਨੂੰ ਖੂਬ ਇੰਜੋਏ ਕੀਤਾ। ਆਕਾਸ਼-ਸ਼ਲੋਕਾ ਦੀ ਮੰਗਣੀ 30 ਜੂਨ ਨੂੰ ਹੋਵੇਗੀ। ਇਸ ਦੌਰਾਨ ਪ੍ਰਿਯੰਕਾ ਚੋਪੜਾ ਆਪਣੇ ਬੁਆਏਫਰੈਂਡ ਨਿੱਕ ਜੋਨਸ ਨਾਲ ਪ੍ਰੀ-ਅੰਗੇਜਮੈਂਟ ਪਾਰਟੀ 'ਚ ਪਹੁੰਚੀ ਸੀ। ਪ੍ਰਿਯੰਕਾ ਨੇ ਲਾਲ ਰੰਗ ਦੀ ਖੂਬਸੂਰਤ ਸਾੜ੍ਹੀ ਪਾਈ ਹੋਈ ਸੀ ਅਤੇ ਨਿੱਕ ਜੋਨਸ ਕੋਟ-ਪੈਂਟ 'ਚ ਸੀ। ਇਸ ਦੌਰਾਨ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ।

 

A post shared by isha ambani (@iishaambani) on


ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਇਕ ਰਸਮ 'ਚ ਆਕਾਸ਼ ਦੀ ਭੈਣ ਈਸ਼ਾ ਆਪਣੇ ਭਰਾ ਅਤੇ ਹੋਣ ਵਾਲੀ ਭਾਬੀ ਦੀ ਆਰਤੀ ਉੱਤਾਰ ਰਹੀ ਹੈ। ਇਸ ਦੌਰਾਨ ਸ਼ਲੋਕਾ ਨੇ ਈਸ਼ਾ ਦੇ ਪੈਰ ਛੂਹ ਲਏ। ਇਸ ਦੇਖ ਈਸ਼ਾ ਨੇ ਉਨ੍ਹਾਂ ਨੂੰ ਤੁਰੰਤ ਗਲੇ ਲਾ ਲਿਆ। ਦੱਸ ਦੇਈਏ ਕਿ ਈਸ਼ਾ ਅਤੇ ਸ਼ਲੋਕਾ ਬਚਪਨ ਦੇ ਦੋਸਤ ਹਨ। ਆਕਾਸ਼-ਸ਼ਲੋਕਾ ਦਾ ਵਿਆਹ ਇਸ ਸਾਲ ਦਸੰਬਰ 'ਚ ਮੁੰਬਈ 'ਚ ਹੋਵੇਗਾ।


Tags: Nita Ambani VideoAkash AmbaniShloka MehtaPre Engagement PartyIsha Ambani

Edited By

Manju

Manju is News Editor at Jagbani.