FacebookTwitterg+Mail

ਨਿਊਯਾਰਕ 'ਚ ਰਿਸ਼ੀ ਕਪੂਰ ਨੂੰ ਮਿਲਣ ਪਹੁੰਚੇ ਨੀਤਾ-ਮੁਕੇਸ਼ ਅੰਬਾਨੀ

nita ambani with anil ambani flew to new york to meet rishi kapoor
20 May, 2019 12:20:42 PM


ਮੁੰਬਈ(ਬਿਊਰੋ)— ਰਿਸ਼ੀ ਕਪੂਰ ਲੰਬੇ ਸਮੇਂ ਤੋਂ ਅਮਰੀਕਾ 'ਚ ਆਪਣਾ ਇਲਾਜ ਕਰਵਾ ਰਹੇ ਹਨ। ਹਾਲ ਹੀ 'ਚ ਰਿਸ਼ੀ ਕਪੂਰ ਨੂੰ ਨੀਤਾ ਅਤੇ ਮੁਕੇਸ਼ ਅੰਬਾਨੀ ਮਿਲਣ ਪਹੁੰਚੇ। ਰਿਸ਼ੀ ਕਪੂਰ ਦੇ ਟਰੀਟਮੈਂਟ 'ਚ ਉਸ ਦੀ ਪਤਨੀ ਨੀਤੂ ਕਪੂਰ ਮਦਦ ਕਰ ਰਹੀ ਹੈ। ਨੀਤੂ ਸੋਸ਼ਲ ਮੀਡੀਆ 'ਤੇ ਰਿਸ਼ੀ ਕਪੂਰ ਨਾਲ ਜੁੜੀ ਹਰ ਗੱਲ ਅਪਡੇਟ ਕਰਦੀ ਰਹਿੰਦੀ ਹੈ।


ਉਂਝ ਇਲਾਜ ਦੌਰਾਨ ਖੁਦ ਨੂੰ ਬਿਜ਼ੀ ਰੱਖਣ ਲਈ ਰਿਸ਼ੀ ਕਪੂਰ ਵੀ ਐਕਟਿਵ ਰਹਿੰਦੇ ਹਨ। ਰਿਸ਼ੀ ਨੇ ਟਵਿਟਰ ਹੈਂਡਲ ਤੋਂ ਮੁਕੇਸ਼ ਅਤੇ ਨੀਤਾ ਅੰਬਾਨੀ ਨਾਲ ਤਸਵੀਰ ਸ਼ੇਅਰ ਕੀਤੀ। ਰਿਸ਼ੀ ਨੇ ਲਿਖਿਆ ਕਿ ਸ਼ੁਕਰੀਆ ਤੁਹਾਡੇ ਪਿਆਰ ਲਈ। ਰਿਸ਼ੀ ਨੇ 2 ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।


ਪਹਿਲੀ ਤਸਵੀਰ 'ਚ ਰਿਸ਼ੀ, ਨੀਤੀ ਕਪੂਰ, ਨੀਤਾ ਅਤੇ ਮੁਕੇਸ਼ ਅੰਬਾਨੀ ਨਜ਼ਰ ਆ ਰਹੇ ਹਨ, ਜਦਕਿ ਦੂਜੀ ਤਸਵੀਰ 'ਚ ਮੁਕੇਸ਼ ਅੰਬਾਨੀ ਨਾਲ ਰਿਸ਼ੀ ਕਪੂਰ ਨਜ਼ਰ ਆ ਰਹੇ ਹਨ। ਰਿਸ਼ੀ ਦੀ ਇਹ ਤਸਵੀਰ ਦੇਖ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਿਸ਼ੀ ਪਹਿਲਾਂ ਤੋਂ ਕਾਫੀ ਰਿਕਵਰ ਕਰ ਰਹੇ ਹਨ।


Tags: Nita AmbaniAnil AmbaniNew YorkRishi KapoorNeetu KapoorTwitterBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.