FacebookTwitterg+Mail

11 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਕਰਨ ਔਜਲਾ ਦਾ ਗੀਤ 'ਨੋ ਨੀਡ' (ਵੀਡੀਓ)

no need karan aujla deep jandu
09 February, 2019 09:03:29 PM

ਜਲੰਧਰ (ਬਿਊਰੋ)— ਕਰਨ ਔਜਲਾ ਉਹ ਪੰਜਾਬੀ ਗਾਇਕ ਹੈ, ਜਿਸ ਨੇ ਆਪਣੀ ਮਿਹਨਤ ਤੇ ਲਗਨ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਕਰਨ ਔਜਲਾ ਦਾ ਕੋਈ ਨਵਾਂ ਗੀਤ ਆਏ ਤੇ ਉਸ ਦੇ ਚਰਚੇ ਸੋਸ਼ਲ ਮੀਡੀਆ 'ਤੇ ਨਾ ਹੋਣ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਹਾਲ ਹੀ 'ਚ ਕਰਨ ਔਜਲਾ ਦਾ ਅਜਿਹਾ ਹੀ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਯੂਟਿਊਬ ਦੇ ਨਾਲ-ਨਾਲ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਵੀ ਖੂਬ ਵਾਇਰਲ ਕੀਤਾ ਜਾ ਰਿਹਾ ਹੈ। 26 ਜਨਵਰੀ, 2019 ਨੂੰ ਰਿਲੀਜ਼ ਹੋਏ ਕਰਨ ਔਜਲਾ ਦੇ ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

   ਕਰਨ ਔਜਲਾ ਦੇ ਗੀਤ 'ਨੋ ਨੀਡ' ਦੀ ਵੀਡੀਓ -

'ਨੋ ਨੀਡ' ਗੀਤ ਯੂਟਿਊਬ 'ਤੇ ਰਿਹਾਨ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਰਨ ਔਜਲਾ ਦੇ ਗੀਤ 'ਨਾ ਨਾ ਨਾ' ਤੇ 'ਡੌਂਟ ਵਰੀ' ਵੀ ਰਿਹਾਨ ਰਿਕਾਰਡਸ ਦੇ ਬੈਨਰ ਹੇਠ ਹੀ ਰਿਲੀਜ਼ ਹੋਏ ਸਨ। 'ਨੋ ਨੀਡ' ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਕਰਨ ਔਜਲਾ ਨੇ ਹੀ ਲਿਖੇ ਹਨ। ਗੀਤ ਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਦੀਪ ਜੰਡੂ ਪਹਿਲਾਂ ਵੀ ਕਰਨ ਔਜਲਾ ਨੇ ਕਈ ਹਿੱਟ ਗੀਤਾਂ ਨੂੰ ਮਿਊਜ਼ਿਕ ਦੇ ਚੁੱਕੇ ਹਨ। ਗੀਤ ਦੀ ਵੀਡੀਓ ਰੁਪਨ ਬਲ ਨੇ ਬਣਾਈ ਹੈ, ਜੋ ਸੰਦੀਪ ਰਿਹਾਨ ਵਲੋਂ ਪ੍ਰੋਡਿਊਸ ਕੀਤੀ ਗਈ ਹੈ।


Tags: No Need Karan Aujla Deep Jandu Rehaan Records New Punjabi Music Video ਕਰਨ ਔਜਲਾ ਮਿਊਜ਼ਿਕ ਅਪਡੇਟਸ

Edited By

Rahul Singh

Rahul Singh is News Editor at Jagbani.