FacebookTwitterg+Mail

ਨੂਰਾਂ ਸਿਸਟਰਜ਼ ਦੀ ਨਵੀਂ ਐਲਬਮ 'ਕਮਲੀ' ਹੋਈ ਰਿਲੀਜ਼ : ਜੱਸੀ ਨਿਹਾਲੂਵਾਲ

28 April, 2017 09:34:57 AM
ਜਲੰਧਰ— ਸੂਫੀ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀਆਂ ਸੂਫੀ ਗਾਇਕ ਭੈਣਾਂ ਨੂਰਾਂ ਸਿਸਟਰਜ਼ ਦੀ ਨਵੀਂ ਸੂਫੀ ਐਲਬਮ 'ਕਮਲੀ ਜ਼ੀ ਮਿਊਜ਼ਿਕ ਵੱਲੋਂ ਰਿਲੀਜ਼ ਕੀਤੀ ਗਈ। ਜਾਣਕਾਰੀ ਦਿੰਦਿਆਂ ਮਿਊਜ਼ਿਕ ਡਾਇਰੈਕਟਰ ਜੱਸੀ ਨਿਹਾਲੂਵਾਲ ਨੇ ਦੱਸਿਆ ਕਿ ਇਸ ਐਲਬਮ ਵਿਚ ਕੁੱਲ 8 ਸੂਫੀ ਗੀਤ ਹਨ, ਜਿਨ੍ਹਾਂ ਦਾ ਮਿਊਜ਼ਿਕ ਖੁਦ ਮੇਰੇ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਜਿਨ੍ਹਾਂ ਨੂੰ ਕਲਮਬੱਧ ਕੀਤਾ ਹੈ ਵਿਜੇ ਧੰਮੀ ਨੇ। ਇਸ ਦੇ ਗੀਤਾਂ ਦੇ ਵੀਡੀਓ ਗੌਰਵ ਜੰਗ ਵੱਲੋਂ ਸ਼ੂਟ ਕੀਤੇ ਗਏ ਹਨ, ਜਿਨ੍ਹਾਂ 'ਚੋਂ ਟਾਈਟਲ ਗੀਤ 'ਕਮਲੀ' ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

Tags: Nooran SistersKamlireleaseਨੂਰਾਂ ਸਿਸਟਰਜ਼ਕਮਲੀਰਿਲੀਜ਼