FacebookTwitterg+Mail

ਸ਼ਾਹਰੁਖ ਵਲੋਂ ਤਾਰੀਫ ਦੇ ਸ਼ਬਦ ਸੁਣਨਾ ਮਾਣ ਵਾਲੀ ਗੱਲ : ਨੂਰਾਂ ਭੈਣਾਂ

nooran sisters shahrukh khan
16 July, 2017 04:04:43 PM

ਜਲੰਧਰ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਵਲੋਂ ਆਪਣੇ ਪੰਜਾਬ ਦੌਰੇ ਸਮੇਂ ਕੀਤੀ ਤਾਰੀਫ ਤੋਂ ਨੂਰਾਂ ਭੈਣਾਂ ਫੁੱਲੀਆਂ ਨਹੀਂ ਸਮਾ ਰਹੀਆਂ। ਜਲੰਧਰ ਦੀਆਂ ਰਹਿਣ ਵਾਲੀਆਂ ਸੁਲਤਾਨਾ ਨੂਰਾਂ ਤੇ ਜੋਤੀ ਨੂਰਾਂ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਬਾਲੀਵੁੱਡ 'ਚ ਰਾਜ ਕਰਨ ਵਾਲੇ ਅਭਿਨੇਤਾ ਸ਼ਾਹਰੁਖ ਖਾਨ ਵਲੋਂ ਉਨ੍ਹਾਂ ਦੀ ਤਾਰੀਫ ਕਰਨਾ ਮਾਣ ਵਾਲੀ ਗੱਲ ਹੈ।

ਨੂਰਾਂ ਭੈਣਾਂ ਨੇ ਸ਼ਾਹਰੁਖ ਖਾਨ ਦੀ ਨਵੀਂ ਆ ਰਹੀ ਫਿਲਮ 'ਜਬ ਹੈਰੀ ਮੈੱਟ ਸੇਜਲ' 'ਚ 'ਬਟਰਫਲਾਈ' ਗੀਤ ਗਾਇਆ ਹੈ। ਸ਼ਾਹਰੁਖ ਨੇ ਪੰਜਾਬ ਦੌਰੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ 'ਹਾਈਵੇ' ਫਿਲਮ 'ਚ ਨੂਰਾਂ ਭੈਣਾਂ ਦਾ ਗੀਤ ਸੁਣਿਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਖਾਸ ਤੌਰ 'ਤੇ ਨੂਰਾਂ ਭੈਣਾਂ ਨੂੰ ਆਪਣੀ ਫਿਲਮ 'ਚ ਗੀਤ ਗਾਉਣ ਦੀ ਬੇਨਤੀ ਕੀਤੀ ਸੀ।

ਸ਼ਾਹਰੁਖ ਨੇ ਕਿਹਾ ਕਿ ਨੂਰਾਂ ਭੈਣਾਂ ਦੇ ਕੱਵਾਲੀ ਗਾਉਣ ਦੇ ਅੰਦਾਜ਼ 'ਚ ਉਨ੍ਹਾਂ ਨੂੰ ਨੁਸਰਤ ਫਤਿਹ ਅਲੀ ਖਾਨ ਦੀ ਝਲਕ ਮਿਲਦੀ ਹੈ। ਪੰਜਾਬ ਫੇਰੀ 'ਤੇ ਆਉਣ ਤੋਂ ਪਹਿਲਾਂ ਵੀ ਸ਼ਾਹਰੁਖ ਖਾਨ ਨੇ ਨੂਰਾਂ ਭੈਣਾਂ ਦੀ ਟਵੀਟ ਕਰਕੇ ਤਾਰੀਫ ਕੀਤੀ ਸੀ। ਫਿਲਮ 'ਚ ਨੂਰਾਂ ਭੈਣਾਂ ਵਲੋਂ ਗਾਏ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

ਇਸ ਬਾਰੇ ਗੱਲਬਾਤ ਕਰਦਿਆਂ ਸੁਲਤਾਨਾਂ ਨੇ ਕਿਹਾ ਕਿ ਉਹ ਦੋਵੇਂ ਭੈਣਾਂ ਸ਼ਾਹਰੁਖ ਖਾਨ ਨੂੰ ਦੇਖ-ਦੇਖ ਕੇ ਵੱਡੀਆਂ ਹੋਈਆਂ ਹਨ ਤੇ ਸ਼ਾਹਰੁਖ ਵਲੋਂ ਆਪਣੇ ਲਈ ਤਾਰੀਫ ਦੇ ਸ਼ਬਦ ਸੁਣਨਾ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਉਧਰ ਜੋਤੀ ਨੂਰਾਂ ਨੇ ਦੱਸਿਆ ਕਿ ਹਾਲਾਂਕਿ ਬਾਲੀਵੁੱਡ 'ਚ ਉਹ ਹੋਰ ਵੀ ਕਈ ਗੀਤਾਂ ਨੂੰ ਆਪਣੀ ਆਵਾਜ਼ ਦੇ ਰਹੀਆਂ ਹਨ ਪਰ ਹੁਣੇ ਉਨ੍ਹਾਂ ਨੇ ਇਕ ਤਾਮਿਲ ਭਾਸ਼ਾ 'ਚ ਗੀਤ ਗਾਇਆ ਹੈ, ਜੋ ਬੇਹੱਦ ਮੁਸ਼ਕਿਲ ਸੀ। ਉਨ੍ਹਾਂ ਕਿਹਾ ਕਿ ਤਾਮਿਲ 'ਚ ਗੀਤ ਗਾਉਂਦਿਆਂ ਇੰਝ ਲੱਗ ਰਿਹਾ ਸੀ ਜਿਵੇਂ ਬੱਚਾ ਪਹਿਲੀ ਵਾਰ ਬੋਲਣਾ ਸਿੱਖ ਰਿਹਾ ਹੋਵੇ।


Tags: Nooran Sisters Shahrukh Khan Jab Harry Met Sejal Butterfly