ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਤੇ ਸੁਪਰਹਿੱਟ ਮਾਡਲ ਨੋਰਾ ਫਤੇਹੀ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 9' ਨਾਲ ਚਰਚਾ 'ਚ ਆਉਣ ਵਾਲੀ ਮੁੜ ਇਕ ਵਾਰ ਸੁਰਖੀਆਂ 'ਚ ਛਾਈ ਹੋਈ ਹੈ। ਅਸਲ 'ਚ ਨੋਰਾ ਨੇ ਹਾਲ ਹੀ 'ਚ ਇਕ ਵੀਡਿਓ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਨੋਰਾ ਨੇ ਬੇਹੱਦ ਸਿਜ਼ਲਿੰਗ ਅੰਦਾਜ਼ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਡਾਂਸ ਮੂਵਸ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਰਿਹਾ ਹੈ। ਦੱਸ ਦੇਈਏ ਕਿ ਅਦਾਕਾਰਾ ਨੋਰਾ ਫਤਿਹੀ ਨੇ ਸਾਲ 2018 ਦਾ ਫਿਲਮ 'ਮਾਈ ਬਰਥਡੇ ਸੋਂਗ' 'ਚ ਮੁੱਖ ਭੂਮਿਕਾ ਨਿਭਾਈ ਸੀ। ਹਾਲਾਂਕਿ ਫਿਲਮ ਨੇ ਲੋਕਾਂ ਨੂੰ ਜ਼ਿਆਦਾ ਆਕਰਸ਼ਿਤ ਨਹੀਂ ਕੀਤਾ ਪਰ ਆਲੋਚਕਾਂ ਨੇ ਨੋਰਾ ਦੇ ਪ੍ਰਦਰਸ਼ਨ ਵੱਲ ਧਿਆਨ ਜ਼ਰੂਰ ਦਿੱਤਾ।
ਸਾਲ 2017 'ਚ ਨੋਰਾ ਨੇ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ 'ਨਾਹ' 'ਚ ਆਪਣਾ ਜਲਵਾ ਦਿਖਾਇਆ।ਉਸ ਦੀ ਸਕ੍ਰੀਨ 'ਤੇ ਮੌਜੂਦਗੀ ਨਾ ਕੇਵਲ ਦਰਸ਼ਕ, ਸਗੋਂ ਫਿਲਮ ਨਿਰਮਾਤਾ ਵੀ ਨਜ਼ਰਅੰਦਾਜ਼ ਨਹੀਂ ਕਰ ਸਕੇ। ਸੁਨਣ 'ਚ ਆਇਆ ਹੈ ਕਿ ਨੋਰਾ ਨੂੰ ਪੰਜਾਬੀ ਫਿਲਮਾਂ 'ਚ ਵੱਖ-ਵੱਖ ਭੂਮਿਕਾਵਾਂ ਲਈ ਆਫਰ ਆ ਰਹੇ ਹਨ। ਜਾਣਕਾਰੀ ਮੁਤਾਬਕ ਨੋਰਾ ਇਸ ਗੱਲ ਨਾਲ ਸਹਿਮਤ ਹੈ ਕਿ ਹਾਰਡੀ ਸੰਧੂ ਦੇ ਗੀਤ ਨੇ ਉਸ ਲਈ ਹੋਰ ਕਈ ਦਰਵਾਜ਼ੇ ਖੋਲ੍ਹੇ ਹਨ ਅਤੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਹੁਣ ਮੈਂ ਇਕ ਐਕਟਰ ਵਜੋਂ ਨਵੇਂ ਐਵਨਿਊ ਦੀ ਖੋਜ ਕਰ ਸਕਦੀ ਹਾਂ।'' ਨੋਰਾ ਇਕ ਵਧੀਆ ਡਾਂਸਰ ਹੈ ਅਤੇ ਉਸ ਨੇ 'ਰੌਕੀ ਹੈਡਸਮ' (2016) ਅਤੇ 'ਬਾਹੂਬਾਲੀ' ਵਰਗੀਆਂ ਫਿਲਮਾਂ 'ਚ ਡਾਂਸ ਨੰਬਰ ਕੀਤੇ ਹਨ। ਉਸ ਨੇ ਇੰਟਰਵਿਊ ਦੌਰਾਨ ਕਿਹਾ, ''ਮੈਂ ਪੰਜਾਬੀ ਫਿਲਮਾਂ 'ਚ ਸਿਰਫ ਕੰਮ ਤੇ ਡਾਂਸ ਹੀ ਨਹੀਂ ਸਗੋਂ ਕੁਝ ਮਹਾਨ ਭੂਮਿਕਾਵਾਂ ਕਰਨਾ ਚਾਹੁੰਦੀ ਹਾਂ। ਮੈਨੂੰ ਕਾਫੀ ਦੇਰ ਤੋਂ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ 'ਚ ਦਿਲਚਸਪੀ ਹੈ। ਇਸ ਲਈ ਮੈਂ ਯਕੀਨੀ ਤੌਰ 'ਤੇ ਇਕ ਅਦਾਕਾਰਾ ਦੇ ਤੌਰ 'ਤੇ ਇਕ ਮੁੱਖ ਭੂਮਿਕਾ ਨਾਲ ਇੰਡਸਟਰੀ 'ਚ ਦਾਖਲ ਹੋਣਾ ਪਸੰਦ ਕਰਾਂਗੀ।
ਮੈਂ ਦਿਲਚਸਪ ਕਹਾਣੀਆਂ ਅਤੇ ਨਾਟਕਾਂ 'ਚ ਕੰਮ ਕਰਨਾ ਚਾਹੁੰਦੀ ਹਾਂ। ਪਰਿਵਾਰਕ ਡਰਾਮਾ, ਰੋਮਾਂਸ ਅਤੇ ਇਤਿਹਾਸ ਨਾਲ ਸੰਬੰਧਿਤ ਬਹੁਤ ਵਧੀਆ ਪੰਜਾਬੀ ਫਿਲਮਾਂ ਹਨ।'' ਤੁਹਾਨੂੰ ਦੱਸ ਦੇਈਏ ਕਿ ਨੋਰਾ ਨੇ ਭਾਸ਼ਾ ਨੂੰ ਜਾਨਣ ਦੀ ਯੋਜਨਾ ਬਣਾਈ ਹੈ। ਅਦਾਕਾਰਾ ਦਾ ਕਹਿਣਾ ਹੈ, ''ਮੈਂ ਦੇਰ ਨਾਲ ਪੰਜਾਬੀ ਸਿੱਖਣੀ ਸ਼ੁਰੂ ਕੀਤੀ ਹੈ, ਜਦੋਂ ਮੇਰੇ ਦੋਸਤ ਇਹ ਬੋਲੀ ਬੋਲਦੇ ਹਨ ਤਾਂ ਮੈਂ ਸਮਝ ਪਾਉਂਦੀ ਹਾਂ ਕਿ ਉਹ ਕੀ ਕਹਿ ਰਹੇ ਹਨ। ਹਾਲੇ ਤੱਕ ਮੈਂ ਪੰਜਾਬੀ ਬੋਲਣਾ ਨਹੀਂ ਸਿੱਖਿਆ ਪਰ ਜੇ ਮੈਂ ਪੰਜ ਭਾਸ਼ਾਵਾਂ ਬੋਲ ਸਕਦੀ ਹਾਂ ਤਾਂ ਮੈਨੂੰ ਯਕੀਨ ਹੈ ਕਿ ਪੰਜਾਬੀ ਵੀ ਸਿੱਖਣਾ ਬਹੁਤ ਮੁਸ਼ਕਲ ਨਹੀਂ ਹੋਵੇਗਾ।''