FacebookTwitterg+Mail

ਜਲਦ ਹੀ ਪਲੇਅ ਗਰਾਊਂਡ 'ਚ ਫੁੱਟਬਾਲ ਖੇਲਦੀ ਨਜ਼ਰ ਆਵੇਗੀ ਇਹ ਅਦਾਕਾਰਾ

nora fatehi
04 April, 2018 09:52:38 AM

ਮੁੰਬਈ (ਬਿਊਰੋ)— ਅਦਾਕਾਰਾ ਨੋਰਾ ਫਤੇਹੀ ਐਕਟਰ ਰਣਵੀਰ ਸਿੰਘ ਦੇ ਕੋਚ ਗੋਵੀ ਟਾਈਲਰ ਤੋਂ ਫੁੱਟਬਾਲ ਸਿੱਖ ਰਹੀ ਹੈ। ਬਿਆਨ ਮੁਤਾਬਕ,  ਟਾਈਲਰ ਨੇ ਰਣਬੀਰ ਕਪੂਰ ਅਤੇ ਅਭਿਸ਼ੇਕ ਬੱਚਨ ਵਰਗੇ ਉਨ੍ਹਾਂ ਨਾਲ ਸਬੰਧਿਤ ਫੁੱਟਬਾਲ ਟੀਮਾਂ ਨੂੰ ਵੀ ਪ੍ਰਾਸ਼ਕਸ਼ਿਤ ਕੀਤਾ ਹੈ।
Punjabi Bollywood Tadka
ਨੋਰਾ ਨੇ ਕਿਹਾ ਕਿ ਉਹ ਦਿਲੋਂ ਸਪੋਰਟੀ ਹੈ। ਉਨ੍ਹਾਂ ਨੇ ਕਿਹਾ, ਮੈਂ ਬਚਪਨ ਤੋਂ ਫੁੱਟਬਾਲ ਸਿੱਖਣਾ ਚਾਹੁੰਦੀ ਸੀ ਪਰ ਮੈਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਮੇਰੇ ਪਰਿਵਾਰ ਦੇ ਕੋਲ ਪੈਸਾ ਨਹੀਂ ਸੀ।
Punjabi Bollywood Tadka
ਉਨ੍ਹਾਂ ਨੇ ਅੱਗੇ ਕਿਹਾ,''ਮੈਂ ਹਮੇਸ਼ਾ ਖੁੱਦ ਨੂੰ ਕਹਿੰਦੀ ਸੀ ਕਿ ਜਦੋਂ ਮੈਂ ਵੱਡੀ ਹੋ ਕੇ ਕਮਾਉਣ ਲੱਗਾਂਗੀ, ਤਾਂ ਆਪਣੇ ਆਪ ਕਲਾਸ ਲਵਾਂਗੀ।''
Punjabi Bollywood Tadka
ਇਸ ਦੇ ਚਲਦੇ ਉਨ੍ਹਾਂ ਨੇ ਆਪਣਾ ਨਵਾਂ ਨਿਊ ਈਯਰ ਰੇਜੋਲਿਊਸ਼ਨ ਬਣਾਇਆ ਅਤੇ ਉਸ 'ਤੇ ਅਮਲ ਕੀਤਾ। ਉਨ੍ਹਾਂ ਨੇ ਕਿਹਾ,''ਮੇਰਾ ਪਹਿਲਾ ਸਤਰ ਮਜ਼ੇਦਾਰ ਸੀ। ਮੈਨੂੰ ਮਹਿਸੂਸ ਹੋਇਆ ਕਿ ਮੈਂ ਉਹ ਕਰ ਰਹੀ ਹਾਂ, ਜੋ ਹਮੇਸ਼ਾ ਤੋਂ ਕਰਨਾ ਚਾਹੁੰਦੀ ਸੀ। ਗੋਵੀ ਸ਼ਾਨਦਾਰ ਹੈ। ਉਸ ਨੂੰ ਪਤਾ ਹੈ ਕਿ ਉਹ ਕੀ ਕਰ ਰਹੇ ਹਨ। ਉਸ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਮੇਰੇ 'ਤੇ ਵਿਸ਼ਵਾਸ ਕੀਤਾ। ਮੈਨੂੰ ਪਤਾ ਹੈ ਤੁਸੀਂ ਕੀ ਕਰ ਰਹੇ ਹੋ। ਉਹ ਪ੍ਰਫੈਕਟ ਟਰੇਨਰ ਹੈ ਅਤੇ ਹਮੇਸ਼ਾ ਆਪਣੇ ਸੈਸ਼ਨ ਲਈ ਸਮਾਂ ਬਣਾਉਣ ਲਈ ਆਪਣੀ ਸਭ ਤੋਂ ਵਧੀਆ ਕੋਸ਼ਿਸ਼ ਕਰਦੇ ਹਨ।''
Punjabi Bollywood Tadka
ਨੋਰਾ ਨੂੰ ਇਸ ਤੋਂ ਪਹਿਲਾਂ ਐਕਟਰ ਸਮੀਰ ਸੋਨੀ ਦੀ 'ਮਾਈ ਬਰਥਡੇ ਸਾਂਗ' 'ਚ ਦੇਖਿਆ ਗਿਆ ਸੀ। ਅਗਲੀ ਵਾਰ ਉਹ 'ਮਲਯਾਲਮ' ਫਿਲਮ ਵਿਚ ਦਿਖਾਈ ਦੇਵੇਗੀ।
Punjabi Bollywood Tadka

Punjabi Bollywood Tadka


Tags: Nora FatehiBigg Boss 9Jhalak Dikhhla Jaa 9Entertainment Ki Raat

Edited By

Manju

Manju is News Editor at Jagbani.